ਜਾਦੂ-ਟੂਣੇ ਲਈ ਨੌਜਵਾਨ ਦਾ ਸਿਰ ਵੱਢ ਕੇ ਕੀਤਾ ਕਤਲ, 2 ਮਹੀਨੇ ਪਿੱਛੋਂ ਦੋਸ਼ੀ ਚੜ੍ਹੇ ਪੁਲਸ ਹੱਥੇ

Saturday, Aug 17, 2024 - 05:06 AM (IST)

ਗਾਜ਼ੀਆਬਾਦ (ਭਾਸ਼ਾ) : ਪੁਲਸ ਨੇ ਗਾਜ਼ੀਆਬਾਦ ਜ਼ਿਲ੍ਹੇ ਦੇ ਤਿਲਾਮੋਡ ਇਲਾਕੇ ਵਿਚ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿਚ ਦੋ ਮਹੀਨਿਆਂ ਦੀ ਤਲਾਸ਼ ਮਗਰੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਭੋਪੁਰਾ ਲੋਨੀ ਰੋਡ ਦੇ ਕਿਨਾਰੇ 22 ਜੂਨ ਨੂੰ ਸੜਕ 'ਤੇ ਮਿਲੀ ਇਕ ਲਾਸ਼ ਦੀ ਪਛਾਣ ਜਾਂਚ, ਸੀਸੀਟੀਵੀ ਫੁਟੇਜ ਅਤੇ ਮੈਨੂਅਲ ਇੰਟੈਲੀਜੈਂਸ ਜ਼ਰੀਏ ਰਾਜ ਕੁਮਾਰ ਉਰਫ਼ ਰਾਜੂ (29) ਦੇ ਰੂਪ ਵਿਚ ਕੀਤੀ ਸੀ। ਰਾਜੂ ਦੀ ਸਿਰ ਕੱਟੀ ਲਾਸ਼ ਮਿਲੀ ਸੀ। 

ਟ੍ਰਾਂਸ ਹਿੰਡਨ ਪੁਲਸ ਦੇ ਡਿਪਟੀ ਕਮਿਸ਼ਨਰ (ਡੀਸੀਪੀ) ਨਿਮਿਸ਼ ਪਾਟਿਲ ਨੇ ਕਿਹਾ ਕਿ ਬਿਹਾਰ ਦੇ ਮੁਜ਼ੱਫਰਪੁਰ ਅਤੇ ਮੋਤੀਹਾਰੀ ਜ਼ਿਲ੍ਹਿਆਂ ਦੇ ਰਹਿਣ ਵਾਲੇ ਵਿਕਾਸ ਉਰਫ ਮੋਟਾ ਅਤੇ ਧਨੰਜੈ ਨੂੰ ਵੀਰਵਾਰ ਸ਼ਾਮ ਨੂੰ ਗਾਜ਼ੀਆਬਾਦ ਦੇ ਟੀਲਾ ਮੋਡ-ਫਾਰੂਖ ਨਗਰ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਦੌਰਾਨ ਮੋਟਾ ਨੇ ਖੁਲਾਸਾ ਕੀਤਾ ਕਿ ਉਸਦੇ ਤੀਜੇ ਸਾਥੀ, ਵਿਕਾਸ ਨੇ ਪੈਸੇ ਕਮਾਉਣ ਲਈ ਤੰਤਰ-ਮੰਤਰ ਲਈ ਮਨੁੱਖੀ ਖੋਪੜੀਆਂ ਦੀ ਮੰਗ ਕੀਤੀ ਸੀ।  

ਇਹ ਵੀ ਪੜ੍ਹੋ : ਸਕਿੰਟਾਂ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ 3 ਮੰਜ਼ਿਲਾ ਖਸਤਾ ਹਾਲ ਇਮਾਰਤ, ਸਾਹਮਣੇ ਆਇਆ ਖ਼ੌਫਨਾਕ Video

ਡੀਸੀਪੀ ਨੇ ਦੱਸਿਆ, "ਤਿੰਨਾਂ ਨੇ ਕਮਲਾ ਮਾਰਕਿਟ, ਦਿੱਲੀ ਦੇ ਕੋਲ ਨਸ਼ੇੜੀ ਰਾਜ ਕੁਮਾਰ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉਹ ਉਸ ਨੂੰ ਆਪਣੇ ਕਿਰਾਏ ਦੇ ਕਮਰੇ ਵਿਚ ਲੈ ਗਏ, ਉਸ ਨੂੰ ਸ਼ਰਾਬ ਪਿਆਈ ਅਤੇ ਫਿਰ 21-22 ਜੁਲਾਈ ਦੀ ਰਾਤ ਨੂੰ ਦੁਪੱਟੇ ਨਾਲ ਉਸ ਦਾ ਗਲਾ ਘੁੱਟ ਦਿੱਤਾ।" ਪਾਟਿਲ ਨੇ ਦੱਸਿਆ ਕਿ ਕਤਲ ਤੋਂ ਬਾਅਦ ਮੋਟਾ ਅਤੇ ਧਨੰਜੈ ਲਾਸ਼ ਨੂੰ ਇਕ ਆਟੋ ਰਿਕਸ਼ਾ ਵਿਚ ਭੋਪੁਰਾ ਲੋਨੀ ਰੋਡ ਲੈ ਗਏ ਅਤੇ ਉੱਥੇ ਮੋਟਾ ਨੇ ਪੁਲਸ ਨੂੰ ਦੱਸਿਆ, “ਮੈਂ ਅਤੇ ਮੇਰੇ ਸਾਥੀ ਧਨੰਜੈ ਨੇ ਉਸ ਦੀ ਗਰਦਨ ਕੱਟ ਕੇ ਪਲਾਸਟਿਕ ਦੀ ਬਾਲਟੀ ਵਿਚ ਰੱਖ ਦਿੱਤੀ ਅਤੇ ਵਿਕਾਸ ਨੂੰ ਸੌਂਪ ਦਿੱਤੀ, ਕਿਉਂਕਿ ਉਸ ਨੇ ਹੋਰ ਪੈਸੇ ਕਮਾਉਣ ਲਈ ਤੰਤਰ-ਮੰਤਰ ਲਈ ਖੋਪੜੀ ਮੰਗੀ ਸੀ।”

ਪਾਟਿਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਸਿਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ ਅਤੇ ਗ੍ਰਿਫਤਾਰ ਵਿਅਕਤੀਆਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ਤੀਜਾ ਮੁਲਜ਼ਮ ਵਿਕਾਸ ਅਜੇ ਫਰਾਰ ਹੈ। ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News