ਲਖਨਊ ’ਚ ਇਕ ਨੌਜਵਾਨ ਨੇ ਕਾਰ ਅੰਦਰ ਖੁਦ ਨੂੰ ਮਾਰੀ ਗੋਲੀ, ਮੌਤ
Sunday, Oct 26, 2025 - 10:59 PM (IST)
ਲਖਨਊ -ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜ਼ਰਤਗੰਜ ਇਲਾਕੇ ’ਚ ਸ਼ਨੀਵਾਰ ਦੇਰ ਰਾਤ ਇਕ ਨੌਜਵਾਨ ਨੇ ਆਪਣੀ ਕਾਰ ਅੰਦਰ ਖੁਦ ਨੂੰ ਗੋਲੀ ਮਾਰ ਕੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ।ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਇਸ਼ਾਨ ਗਰਗ (38) ਵਜੋਂ ਹੋਈ ਹੈ, ਜੋ ਤਾਲਕਟੋਰਾ ਥਾਣਾ ਖੇਤਰ ਦੇ ਰਾਜਾਜੀਪੁਰਮ ਦਾ ਰਹਿਣ ਵਾਲਾ ਸੀ। ਕਾਰ ’ਚੋਂ ਉਸ ਦਾ ਲਾਇਸੈਂਸੀ ਰਿਵਾਲਵਰ ਤੇ ਲਾਇਸੈਂਸ ਬਰਾਮਦ ਕੀਤਾ ਗਿਆ ਹੈ।
ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤੇ ਹਰੀ ਓਮ ਮੰਦਰ ਨੇੜੇ ਸਟਾਰਟ ਕਾਰ ’ਚ ਨੌਜਵਾਨ ਮ੍ਰਿਤਕ ਮਿਲਿਆ। ਉਸ ਦੀ ਪੁੜਪੁੜੀ ’ਤੇ ਗੋਲੀ ਦਾ ਜ਼ਖ਼ਮ ਸੀ। ਪੁਲਸ ਨੇ ਉਸ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਵਾਲੀ ਥਾਂ ਤੋਂ ਇਕ ਰਿਵਾਲਵਰ, 9 ਕਾਰਤੂਸ ਤੇ ਇਕ ਖਾਲੀ ਖੋਲ ਬਰਾਮਦ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਾਂਚ ਜਾਰੀ ਹੈ।
