ਇਕ ਤਰਫਾ ਪਿਆਰ ''ਚ ਨੌਜਵਾਨ ਨੇ ਭੋਜਪੁਰੀ ਗਾਇਕਾ ''ਤੇ ਕੀਤਾ ਜਾਨਲੇਵਾ ਹਮਲਾ, ਹਾਲਤ ਗੰਭੀਰ

06/30/2017 10:23:34 AM

ਮਊ— ਬਿਹਾਰ ਦੇ ਮਊ ਜਿਲੇ ਥਾਣਾ ਸਰਾਇਲਖੰਸੀ 'ਚ ਬੀਤੀਂ ਦੇਰ ਰਾਤ ਭੋਜਪੁਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸੋਨੀ ਸਿੰਘ 'ਤੇਇਕ ਤਰਫਾ ਪਿਆਰ 'ਚ ਪਾਗਲ ਇਕ ਵਿਅਕਤੀ ਨੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਬੇਹੱਦ ਗੰਭੀਰ ਹਾਲਤ 'ਚ ਜ਼ਖਮੀ ਹੈ।
ਪੁਲਸ ਤੋਂ ਮਿਲੀ ਜਾਣਕਾਰੀ 'ਚ ਥਾਣਾ ਮਾਮਲਾ ਸਰਾਇਲਖੰਸੀ ਦੇ ਰਸਤੀਪੁਰ ਪਿੰਡ ਦਾ ਹੈ। ਜਿੱਥੇ ਕਿਸੇ ਫੈਨ ਨੇ ਇਕ ਤਰਫਾ ਪਿਆਰ 'ਚ ਗਾਇਕਾ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਉਸ ਦੀ ਗਰਦਨ ਅਤੇ ਸਰੀਰ 'ਤੇ ਗੰਭੀਰ ਸੱਟਾ ਲੱਗੀਆਂ ਲੱਗੀਆਂ ਹਨ। ਗਾਇਕਾ ਸੋਨੀ ਨੇ ਦੱਸਿਆ ਕਿ ਬੀਤੇਂ ਦਿਨ ਮੰਗਲਵਾਰ ਨੂੰ ਉਹ ਵਾਰਾਣਸੀ ਤੋਂ ਗਾਣੇ ਦਾ ਵੀਡੀਓ ਸ਼ੂਟ ਕਰਕੇ ਵਾਪਸੀ ਆਈ ਸੀ। ਰਾਤ 'ਚ ਜਦੋਂ ਉਹ ਕਿਸੇ ਕੰਮ ਤੋਂ ਘਰ ਤੋਂ ਬਾਹਰ ਨਿਕਲੀ ਸੀ ਤਾਂ ਅਚਾਨਕ ਉਸ 'ਤੇ ਕਿਸੇ ਨੇ ਜਾਨਲੇਵਾ ਹਲਮਾ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ ਹਮਲਾਵਰ ਨੂੰ ਜਾਣਦੀ ਹੈ, ਉਸ ਦਾ ਨਾਂ ਰਾਹੁਲ ਕੁਮਾਰ ਹੈ। ਉਹ ਹਮੇਸ਼ਾ ਉਸ ਨੂੰ ਫੋਨ ਕਰਕੇ ਪਰੇਸ਼ਾਨ ਕਰਦਾ ਰਹਿੰਦਾ ਸੀ। ਪੁਲਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।


Related News