ਅਭਿਆਸ ਕਰ ਰਹੇ ਪਹਿਲਵਾਨ 'ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਮੌਕੇ 'ਤੇ ਮੌਤ

Monday, May 24, 2021 - 10:54 PM (IST)

ਅਭਿਆਸ ਕਰ ਰਹੇ ਪਹਿਲਵਾਨ 'ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ, ਮੌਕੇ 'ਤੇ ਮੌਤ

ਰੋਹਤਕ - ਰੋਹਤਕ ਵਿੱਚ ਇੱਕ ਪਹਿਲਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਵੈਸ਼ਵ ਵਿਦਿਅਕ ਅਦਾਰੇ ਦੇ ਗ੍ਰਾਉਂਡ ਵਿੱਚ ਅਭਿਆਸ ਕਰ ਰਹੇ ਪਹਿਲਵਾਨ 'ਤੇ ਦੋ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਥੇ ਹੀ, ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਜਾਂਚ ਵਿੱਚ ਜੁੱਟ ਗਈ ਹੈ। ਮ੍ਰਿਤਕ ਪਹਿਲਵਾਨ ਦੀ ਪਛਾਣ ਅੰਕੁਸ਼ ਦੇ ਰੂਪ ਵਿੱਚ ਹੋਈ ਹੈ ਜੋ ਵਿਜੇ ਨਗਰ ਰੋਹਤਕ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ- ਇੰਦੌਰ 'ਚ ਪਹਿਲੀ ਵਾਰ ਪੋਸਟ ਕੋਵਿਡ ਮਰੀਜ਼ ਨੂੰ ਦਿੱਤਾ ਗਿਆ 2DG ਸੈਸ਼ੇ, ਹੋਇਆ ਇਹ ਅਸਰ

ਪੁਲਸ ਮੁਤਾਬਕ, ਲੱਗਭੱਗ ਸੱਤ ਤੋਂ ਅੱਠ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਹੈ। ਦੋ ਬਾਈਕ ਸਵਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਜੋ ਫਰਾਰ ਹਨ। ਸ਼ਿਵਾਜੀ ਕਲੋਨੀ ਥਾਣਾ ਪੁਲਸ ਐੱਫ.ਐੱਸ.ਐੱਲ. ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਛੇਤੀ ਹੀ ਦੋਸ਼ੀ ਪੁਲਸ ਦੀ ਗ੍ਰਿਫਤ ਵਿੱਚ ਹੋਣਗੇ।

ਦੱਸ ਦਈਏ ਕਿ ਇਸ ਸਾਲ 14 ਫਰਵਰੀ ਨੂੰ ਹਰਿਆਣਾ ਦੇ ਰੋਹਤਕ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਅਖਾੜੇ ਦੇ ਵਿਵਾਦ ਨੂੰ ਲੈ ਕੇ ਛੋਟੂਰਾਮ ਸਟੇਡੀਅਮ ਵਿੱਚ ਇੱਕ ਰੈਸਲਰ ਨੇ 5 ਲੋਕਾਂ  ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਰੈਸਲਿੰਗ ਕੋਚ ਸੁਖਵਿੰਦਰ ਨੇ ਸਟੇਡੀਅਮ ਦੇ ਅਖਾੜੇ ਵਿੱਚ ਵੜ੍ਹ ਕੇ ਫਾਇਰਿੰਗ ਕੀਤੀ ਸੀ।

ਪਹਿਲਵਾਨਾਂ ਨਾਲ ਜੁੜੀ ਇੱਕ ਹੋਰ ਖ਼ਬਰ ਸੁਰਖੀਆਂ ਵਿੱਚ ਹੈ। ਓਲੰਪੀਅਨ ਸੁਸ਼ੀਲ ਕੁਮਾਰ ਨੂੰ ਹੱਤਿਆ ਦੇ ਦੋਸ਼ ਵਿੱਚ ਐਤਵਾਰ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਕੋਰਟ ਨੇ ਸੁਸ਼ੀਲ ਕੁਮਾਰ ਨੂੰ 6 ਦਿਨ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News