ਬਾਰਿਸ਼ ਕਾਰਨ ਘਰ 'ਚ ਕੈਦ ਔਰਤ ਨੂੰ ਬਚਾਇਆ, ਬਾਹਰ ਆਉਂਦੇ ਹੀ ਫੁਟ-ਫੁਟ ਕੇ ਰੋਣ ਲੱਗੀ

10/02/2019 5:26:14 PM

ਪਟਨਾ— ਬਿਹਾਰ ਦੀ ਰਾਜਧਾਨੀ ਪਟਨਾ 'ਚ ਬਾਰਿਸ਼ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਭਾਰੀ ਬਾਰਿਸ਼ ਕਾਰਨ ਹਰ ਥਾਂ ਪਾਣੀ ਭਰ ਗਿਆ ਹੈ, ਸੜਕਾਂ-ਗਲੀਆਂ ਇੱਥੋਂ ਤਕ ਕਿ ਘਰਾਂ ਅੰਦਰ ਵਿਚ ਪਾਣੀ ਦਾਖਲ ਹੋ ਗਿਆ ਹੈ। ਪਾਣੀ ਨਿਕਲਣ ਅਤੇ ਸਥਿਤੀ ਆਮ ਹੋਣ 'ਚ ਕੁਝ ਹੋਰ ਸਮਾਂ ਲੱਗੇਗਾ। ਕਈ ਦਿਨਾਂ ਤੋਂ ਭੁੱਖੇ-ਪਿਆਸੇ ਕੈਦ ਲੋਕਾਂ ਨੂੰ ਰੈਸਕਿਊ (ਬਚਾਇਆ) ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕ ਆਪਣੇ ਮੁਸ਼ਕਲ ਸਮੇਂ ਨੂੰ ਯਾਦ ਕਰ ਕੇ ਭਾਵੁਕ ਵੀ ਹੋ ਜਾਂਦੇ ਹਨ। ਪਟਨਾ ਦੇ ਕੰਕੜਬਾਗ ਇਲਾਕੇ ਵਿਚ ਇਕ ਔਰਤ ਨੂੰ ਰੈਸਕਿਊ ਕਰ ਕੇ ਬਾਹਰ ਕੱਢਿਆ ਗਿਆ ਤਾਂ ਉਹ ਰੋਣ ਲੱਗ ਪਈ। 

 

ਬਾਰਿਸ਼ ਕਾਰਨ ਕਈ ਦਿਨਾਂ ਤੋਂ ਘਰ 'ਚ ਕੈਦ ਔਰਤ ਅਤੇ ਉਸ ਦੇ ਪਰਿਵਾਰ ਨੂੰ ਬੁੱਧਵਾਰ ਭਾਵ ਅੱਜ ਸੁਰੱਖਿਅਤ ਬਾਹਰ ਕੱਢਿਆ ਗਿਆ। ਔਰਤ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕੀ ਪਰੇਸ਼ਾਨੀ ਹੋਈ ਤਾਂ ਉਹ ਮੁਸ਼ਕਲਾਂ ਨੂੰ ਯਾਦ ਕਰ ਕੇ ਫੁਟ-ਫੁਟ ਕੇ ਰੋਣ ਲੱਗੀ। ਰੋਂਦੇ ਹੋਏ ਔਰਤ ਨੇ ਬਸ ਇੰਨਾ ਹੀ ਕਿਹਾ ਕਿ ਬਹੁਤ ਮੁਸ਼ਕਲ ਹੋਈ। ਕਦੇ ਸੋਚਿਆ ਨਹੀਂ ਸੀ ਕਿ ਅਜਿਹਾ ਵੀ ਹੋਵੇਗਾ। 

ਦੱਸ ਦੇਈਏ ਕਿ ਪਟਨਾ ਅਤੇ ਹੋਰ ਇਲਾਕਿਆਂ ਵਿਚ ਬਾਰਿਸ਼ ਤੋਂ ਬਾਅਦ ਬਦਇੰਤਜ਼ਾਮੀ ਨੂੰ ਲੈ ਕੇ ਨਿਤੀਸ਼ ਕੁਮਾਰ ਦੀ ਸਰਕਾਰ ਸਵਾਲਾਂ ਦੇ ਘੇਰੇ ਵਿਚ ਹੈ। ਸ਼ਹਿਰ ਦੇ ਪਾਸ਼ ਮੰਨੇ ਜਾਣ  ਵਾਲੇ ਇਲਾਕਿਆਂ 'ਚ ਕਈ ਫੁੱਟ ਪਾਣੀ ਭਰ ਗਿਆ ਹੈ। ਗਲੀਆਂ-ਮੁਹੱਲਿਆਂ ਵਿਚ ਕਿਸ਼ਤੀਆਂ ਚਲ ਰਹੀਆਂ ਹਨ। ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਕੰੰਮ ਕਰ ਰਹੀਆਂ ਹਨ। ਬਿਜਲੀ ਸਪਲਾਈ ਅਜੇ ਵੀ ਬਹਾਲ ਨਹੀਂ ਹੋ ਸਕੀ ਹੈ। ਪੰਪਿੰਗ ਸੈਂਟ ਜ਼ਰੀਏ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ। 


Tanu

Content Editor

Related News