ਰੇਲਗੱਡੀ ’ਚ ਚੜ੍ਹਦਿਆਂ ਅਚਾਨਕ ਡਿੱਗੀ ਔਰਤ, ਵੱਢੀਆਂ ਗਈਆਂ ਦੋਵੇਂ ਲੱਤਾਂ
Friday, Oct 24, 2025 - 11:10 AM (IST)
ਗੁਰਦਾਸਪੁਰ (ਵਿਨੋਦ)- ਸਥਾਨਕ ਰੇਲਵੇ ਸਟੇਸ਼ਨ ’ਤੇ ਇਕ ਔਰਤ ਰੇਲ ਗੱਡੀ ਚੜ੍ਹਦੇ ਸਮੇਂ ਡਿੱਗ ਪਈ ਅਤੇ ਰੇਲਗੱਡੀ ਅਤੇ ਪਲੇਟਫਾਰਮ ਵਿਚਕਾਰ ਫਸਣ ਤੋਂ ਬਾਅਦ ਉਸ ਦੀਆਂ ਲੱਤਾਂ ਵੱਢ ਦਿੱਤੀਆਂ ਗਈਆਂ। ਔਰਤ ਅਤੇ ਉਸ ਦੀਆਂ ਵੱਢੀਆਂ ਹੋਈਆਂ ਲੱਤਾਂ ਨੂੰ ਅੰਮ੍ਰਿਤਸਰ ਹਸਪਤਾਲ ਭੇਜਿਆ ਗਿਆ।
ਇਹ ਵੀ ਪੜ੍ਹੋ- ਮਾਂ-ਧੀ ਦੇ ਸੜਕ 'ਤੇ ਵਿੱਛੇ ਸੱਥਰ, ਵੱਖ ਹੋਇਆ ਸਿਰ
ਸੂਤਰਾਂ ਅਨੁਸਾਰ ਪੂਰਾ ਪਰਿਵਾਰ ਸਵੇਰੇ ਲਗਭਗ 8 ਵਜੇ ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਰੇਲਗੱਡੀ ’ਚ ਸਵਾਰ ਹੋਣ ਦੇ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ਪਹੁੰਚਿਆ। ਪਰ ਪਰਿਵਾਰ ਦੀ ਇਕ ਔਰਤ ਰੇਲਗੱਡੀ ਦੇ ਚੱਲਣ ਦੇ ਬਾਵਜੂਦ ਰੇਲਗੱਡੀ 'ਤੇ ਚੜਨ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਈ। ਸੂਚਨਾ ਮਿਲਦੇ ਹੀ ਰੇਲਗੱਡੀ ਨੂੰ ਰੋਕਿਆ ਗਿਆ ਅਤੇ ਐਬੂਲੈਂਸ ਮੰਗਵਾ ਕੇ ਉਸ ਨੂੰ ਕੱਟੀਆਂ ਲੱਤਾਂ ਦੇ ਨਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਬਲਾਸਟ, DGP ਨੇ ਕੀਤਾ ਵੱਡਾ ਖੁਲਾਸਾ
ਲੋਕਾਂ ਨੇ ਕਿਹਾ ਕਿ ਇਸ ਰੇਲ ਗੱਡੀ ਦਾ ਗੁਰਦਾਸਪੁਰ ਸਟੇਸ਼ਨ ’ਤੇ ਰੁਕਣ ਦਾ ਸਮਾਂ ਮਾਤਰ ਦੋ ਮਿੰਟ ਹੈ। ਜਿਸ ਕਾਰਨ ਲੋਕ ਰੇਲਗੱਡੀ ਵਿਚ ਸਵਾਰ ਹੋਣ ’ਚ ਮੁਸ਼ਕਿਲ ਮਹਿਸੂਸ ਕਰਦੇ ਹਨ। ਰੇਲਗੱਡੀ ਦਾ ਚਾਲਕ ਪੂਰੇ ਦੋ ਮਿੰਟ ਰੁਕਣ ਦੇ ਬਾਅਦ ਰੇਲਗੱਡੀ ਨੂੰ ਚਲਾ ਦਿੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
