ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀਆਂ ਲੱਤਾਂ ਵੱਢੀਆਂ ਗਈਆਂ
Sunday, Oct 19, 2025 - 09:24 PM (IST)

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਮੁਕਤਸਰ ਵਿਖੇ ਐਤਵਾਰ ਦੁਪਹਿਰ ਸਮੇਂ ਰੇਲ ਗੱਡੀ ਹੇਠਾਂ ਆਉਣ ਕਾਰਨ ਇਕ ਔਰਤ ਦੀਆਂ ਲੱਤਾਂ ਕੱਟੀਆਂ ਗਈਆਂ।
ਇਕੱਤਰ ਜਾਣਕਾਰੀ ਅਨੁਸਾਰ ਬਬੀਤਾ ਪਤਨੀ ਰਾਜ ਕੁਮਾਰ ਵਾਸੀ ਗਲੀ ਨੰਬਰ 2 ਗਾਂਧੀ ਨਗਰ ਨੇੜੇ ਡੇਰਾ ਬਾਬਾ ਬੱਗੂ ਭਗਤ ਜੋ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਚਾਹ ਦਾ ਕੰਮ ਕਰਦੀ ਸੀ। ਜਦੋਂ ਉਹ ਲੇਬਰ ਪੱਲੇਦਾਰਾਂ ਨੂੰ ਚਾਹ ਬਣਾ ਕੇ ਦੇਣ ਲਈ ਗੱਡੀ ਦੇ ਹੇਠੋਂ ਲੰਘਣ ਲੱਗੀ ਤਾਂ ਅਚਾਨਕ ਗੱਡੀ ਚੱਲ ਪਈ ਤੇ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ। ਇਸ ਦੌਰਾਨ ਉਸ ਨੂੰ ਜੀ. ਪੀ. ਆਰ. ਨੇ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਉਧਰ ਰੇਲਵੇ ਪੁਲਸ ਦੇ ਏ. ਐੱਸ. ਆਈ. ਜਗਤਾਰ ਸਿੰਘ ਨੇ ਕਿਹਾ ਕਿ ਮਾਲ ਗੱਡੀ ਦੀ ਸ਼ੰਟਿੰਗ ਹੋ ਰਹੀ ਸੀ ਅਤੇ ਇਸ ਦੌਰਾਨ ਔਰਤ ਗੱਡੀ ਦੇ ਹੇਠੋਂ ਲੰਘ ਰਹੀ ਸੀ। ਉਸ ਨੂੰ ਰੋਕਣ ਲਈ ਅਵਾਜ਼ਾਂ ਵੀ ਮਾਰੀਆਂ ਪਰ ਗੱਡੀ ਜਦ ਪਿੱਛੇ ਹੋਈ ਤਾਂ ਉਹ ਹੇਠਾਂ ਆ ਗਈ, ਜਿਸ ਕਾਰਨ ਉਸਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ।