ਦਿੱਲੀ ਤੋਂ ਉੱਤਰ ਪ੍ਰਦੇਸ਼ ਜਾ ਰਹੀ ਰੋਡਵੇਜ਼ ਬੱਸ ''ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

Monday, Dec 05, 2022 - 10:25 AM (IST)

ਦਿੱਲੀ ਤੋਂ ਉੱਤਰ ਪ੍ਰਦੇਸ਼ ਜਾ ਰਹੀ ਰੋਡਵੇਜ਼ ਬੱਸ ''ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ

ਬੁਲੰਦਸ਼ਹਿਰ (ਭਾਸ਼ਾ)- ਦਿੱਲੀ ਤੋਂ ਉੱਤਰ ਪ੍ਰਦੇਸ਼ ਦੇ ਛਿਬਰਾਮਊ ਜਾ ਰਹੀ ਇਕ ਰੋਡਵੇਜ਼ ਬੱਸ 'ਚ ਗਰਭਵਤੀ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ। ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਮਾਂ ਅਤੇ ਬੱਚੇ ਨੂੰ ਬੁਲੰਦਸ਼ਹਿਰ ਜ਼ਿਲ੍ਹੇ 'ਚ ਖੁਰਜਾ ਦੇਹਾਤ ਇਲਾਕੇ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਾਪੁੜ ਡਿਪੋ ਦੀ ਰੋਡਵੇਜ਼ ਬੱਸ ਐਤਵਾਰ ਨੂੰ ਦਿੱਲੀ ਤੋਂ ਛਿਬਰਾਮਊ ਲਈ ਰਵਾਨਾ ਹੋਈ ਸੀ। ਬੁਲੰਦਸ਼ਹਿਰ ਤੋਂ ਥੋੜ੍ਹਾ ਅੱਗੇ ਵਧਣ 'ਤੇ ਬੱਸ 'ਚ ਸਵਾਰ ਇਕ ਮਹਿਲਾ ਯਾਤਰੀ ਨੂੰ ਦਰਦ ਸ਼ੁਰੂ ਹੋ ਗਈ ਅਤੇ ਉਸ ਨੇ ਕੁਝ ਦੇਰ ਬਾਅਦ ਬੱਸ 'ਚ ਹੀ ਬੱਚੇ ਨੂੰ ਜਨਮ ਦਿੱਤਾ।

ਇਸ ਤੋਂ ਬਾਅਦ ਡਰਾਈਵਰ ਬੱਸ ਨੂੰ ਖੁਰਜਾ ਦੇਹਾਤ ਇਲਾਕੇ ਦੇ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਮਾਂ ਅਤੇ ਬੱਚੇ ਨੂੰ ਦਾਖ਼ਲ ਕਰਵਾਇਆ ਗਿਆ। ਬੱਸ 'ਚ ਬੱਚੇ ਨੂੰ ਜਨਮ ਦੇਣ ਵਾਲੀ ਔਰਤ ਦੇ ਪਤੀ ਸੋਮੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣਏ ਪਿੰਡ ਜਾਣ ਲਈ ਦਿੱਲੀ ਤੋਂ ਬੱਸ 'ਚ ਬੈਠੇ ਸਨ ਪਰ ਰਸਤੇ 'ਚ ਉਸ ਦੀ ਪਤਨੀ ਨੂੰ ਦਰਦ ਸ਼ੁਰੂ ਹੋ ਗਿਆ ਅਤੇ ਉਸ ਨੇ ਬੱਸ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਸੋਮੇਸ਼ ਨੇ ਕਿਹਾ,''ਬੱਸ ਡਰਾਈਵਰ ਅਤੇ ਕੰਡਕਟਰ ਨੇ ਬਹੁਤ ਮਦਦ ਕੀਤੀ। ਪਤਨੀ ਅਤੇ ਬੱਚੇ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋਵੇਂ ਸਿਹਤਮੰਦ ਹਨ।'' ਬੱਸ ਦੇ ਕੰਡਕਟਰ ਆਲੋਕ ਕੁਮਾਰ ਨੇ ਦੱਸਿਆ ਕਿ ਬੁਲੰਦਸ਼ਿਹਰ ਪਾਰ ਕਰਦੇ ਹੋਏ ਔਰਤ ਨੂੰ ਦਰਦ ਸ਼ੁਰੂ ਹੋ ਗਿਆ ਅਤੇ ਉਸ ਨੇ ਬੱਸ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ।


author

DIsha

Content Editor

Related News