ਉੱਤਰ ਪ੍ਰਦੇਸ਼ ਦੇ ਮਊ ''ਚ ਵਿਆਹ ਸਮਾਗਮ ਦੌਰਾਨ ਡਿੱਗੀ ਕੰਧ, 2 ਬੱਚਿਆਂ ਸਣੇ 6 ਦੀ ਮੌਤ

Saturday, Dec 09, 2023 - 02:47 AM (IST)

ਉੱਤਰ ਪ੍ਰਦੇਸ਼ ਦੇ ਮਊ ''ਚ ਵਿਆਹ ਸਮਾਗਮ ਦੌਰਾਨ ਡਿੱਗੀ ਕੰਧ, 2 ਬੱਚਿਆਂ ਸਣੇ 6 ਦੀ ਮੌਤ

ਮਊ (ਯੂ.ਐੱਨ.ਆਈ.)- ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਤੋਂ ਇਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਘੋਸੀ ਕੋਤਵਾਲੀ ਇਲਾਕੇ ’ਚ ਸ਼ੁੱਕਰਵਾਰ ਸ਼ਾਮ ਨੂੰ ਇਕ ਵਿਆਹ ਪ੍ਰੋਗਰਾਮ ਦੌਰਾਨ ਰਸਤੇ ਵਿਚ ਇਕ ਖਸਤਾਹਾਲ ਕੰਧ ਡਿੱਗਣ ਕਾਰਨ 4 ਔਰਤਾਂ ਅਤੇ 2 ਬੱਚਿਆਂ ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ 18 ਹੋਰ ਦੇ ਜ਼ਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ- 6 ਮਹੀਨੇ ਦੇ ਮਾਸੂਮ ਨਾਲ ਵਾਪਰਿਆ ਦਰਦਨਾਕ ਹਾਦਸਾ, ਨਹੀਂ ਸੋਚਿਆ ਸੀ ਕਿ ਇੰਝ ਆਵੇਗੀ ਮੌਤ

 

ਘੋਸੀ ਨਗਰ ਦੇ ਰਹਿਣ ਵਾਲੇ ਬ੍ਰਿਜੇਸ਼ ਮਧੇਸ਼ੀਆ ਦੇ ਘਰ ਸ਼ਨੀਵਾਰ ਨੂੰ ਵਿਆਹ ਦੀ ਰਸਮ ਹੈ, ਜਿਸ ’ਚ ਹਲਦੀ ਦੀ ਰਸਮ ਅਦਾ ਕੀਤੀ ਜਾ ਰਹੀ ਸੀ। ਔਰਤਾਂ ਦਾ ਸਮੂਹ ਹਲਦੀ ਦੀ ਰਸਮ ਕਰਨ ਲਈ ਬੈਂਡ ਨਾਲ ਸ਼ਹਿਰ ਤੋਂ ਬਾਹਰ ਗਿਆ ਸੀ। ਵਾਪਸ ਆਉਂਦੇ ਸਮੇਂ ਔਰਤਾਂ ਦੇ ਸਮੂਹ ’ਤੇ ਇਕ ਪੁਰਾਣੀ ਕੰਧ ਡਿੱਗ ਗਈ, ਜਿਸ ਨਾਲ ਕਰੀਬ 30 ਲੋਕਾਂ ਦੇ ਦਬ ਜਾਣ ਦੀ ਸੂਚਨਾ ਪ੍ਰਾਪਤ ਹੋਈ ਸੀ, ਜਿਨ੍ਹਾਂ 'ਚੋਂ 4 ਔਰਤਾਂ ਸਣੇ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ- ਪਾਣੀ ਪੀਂਦੇ ਵਿਅਕਤੀ ਨਾਲ ਵਾਪਰ ਗਈ ਅਣਹੋਣੀ, ਦਰਦਨਾਕ ਤਰੀਕੇ ਨਾਲ ਹੋਈ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News