ਭਾਰਤ ਅੰਤਰਰਾਸ਼ਟਰੀ ਆਰਥਿਕ ਵਾਧਾ ਪੈ ਸਕਦੈ ਮੱਠਾ : ਡੀ. ਬੀ. ਐੱਸ.

Tuesday, Sep 22, 2026 - 07:03 PM (IST)

ਭਾਰਤ ਅੰਤਰਰਾਸ਼ਟਰੀ ਆਰਥਿਕ ਵਾਧਾ ਪੈ ਸਕਦੈ ਮੱਠਾ : ਡੀ. ਬੀ. ਐੱਸ.

ਬਿਜ਼ਨੈੱਸ ਡੈਸਕ - ਸਖ਼ਤ ਵਿੱਤੀ ਸਥਿਤੀਆਂ, ਊਰਜਾ ਦੀਆਂ ਉੱਚੀਆਂ ਕੀਮਤਾਂ ਅਤੇ ਉਲਟ ਆਧਾਰ ਪ੍ਰਭਾਵ ਕਾਰਨ ਚਾਲੂ ਮਾਲੀ ਸਾਲ 2026-27 ਦੀ ਦੂਜੀ ਛਿਮਾਹੀ ’ਚ ਭਾਰਤ ਦੀ ਆਰਥਿਕ ਵਾਧੇ ਦੀ ਰਫ਼ਤਾਰ ਕੁਝ ਮੱਠੀ ਪੈ ਸਕਦੀ ਹੈ। ਡੀ. ਬੀ. ਐੱਸ. ਬੈਂਕ ਦੀ ਸੀਨੀਅਰ ਅਰਥਸ਼ਾਸਤਰੀ ਅਤੇ ਕਾਰਜਕਾਰੀ ਡਾਇਰੈਕਟਰ ਰਾਧਿਕਾ ਰਾਓ ਨੇ ਇਹ ਅੰਦਾਜ਼ਾ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ : FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ ਦੇ 3 ਉਤਪਾਦਾਂ ਨੂੰ ਲੈ ਕੇ ਕਾਨੂੰਨੀ ਮਾਮਲੇ ਦਰਜ

ਰਾਓ ਨੇ ਵਿਸ਼ਾਲ ਆਰਥਿਕ ਸਿਨੇਰਿਓ ਦੇ ਆਪਣੇ ਮੁਲਾਂਕਣ ’ਚ ਕਿਹਾ ਕਿ ਮਜ਼ਬੂਤ ਘਰੇਲੂ ਮੰਗ, ਖਪਤ, ਸਰਕਾਰੀ ਪੂੰਜੀਗਤ ਖਰਚੇ ਅਤੇ ਨਿਰਮਾਣ ਸਰਗਰਮੀਆਂ ਦੇ ਦਮ ’ਚ ਮਾਲੀ ਸਾਲ 2026-27 ਦੀ ਪਹਿਲੀ ਤਿਮਾਹੀ ’ਚ ਭਾਰਤੀ ਅਰਥਵਿਵਸਥਾ 7.8 ਫੀਸਦੀ ਦੀ ਸਾਲਾਨਾ ਦਰ ਨਾਲ ਵਧੀ। ਇਸ ਨਾਲ ਮਾਲੀ ਸਾਲ ਦੀ ਸ਼ੁਰੂਆਤ ਮਜ਼ਬੂਤ ਸਥਿਤੀ ’ਚ ਹੋਈ ਹੈ।

ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ,  ਸਰਕਾਰੀ ਹਸਪਤਾਲ ਨੇ ਲਗਾਈ ਰੋਕ

ਪੂਰੇ ਮਾਲੀ ਸਾਲ ’ਚ 7.3 ਫੀਸਦੀ ਵਾਧੇ ਦਾ ਅੰਦਾਜ਼ਾ

ਉਨ੍ਹਾਂ ਨੇ ਕਿਹਾ ਕਿ ਡੀ. ਬੀ. ਐੱਸ. ਦਾ ਅੰਦਾਜ਼ਾ ਹੈ ਕਿ ਮਾਲੀ ਸਾਲ 2026-27 ’ਚ ਭਾਰਤ ਦੀ ਆਰਥਿਕ ਵਾਧਾ ਔਸਤਨ 7.3 ਫੀਸਦੀ ਰਹੇਗਾ। ਉੱਥੇ ਹੀ, ਮਾਲੀ ਸਾਲ 2025-26 ਦੇ ਸੋਧੇ ਹੋਏ ਅੰਕੜਿਆਂ ਅਨੁਸਾਰ ਆਰਥਿਕ ਵਾਧਾ ਦਰ 7.8 ਫੀਸਦੀ ਰਹੀ ਸੀ।

ਰਾਓ ਮੁਤਾਬਕ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੁਲੈਕਸ਼ਨ, ਈ-ਵੇਅ ਬਿੱਲ, ਬਿਜਲੀ ਦੀ ਮੰਗ ਅਤੇ ਡਿਜੀਟਲ ਭੁਗਤਾਨ ਵਰਗੇ ਉੱਚ-ਆਵ੍ਰਿਤੀ ਸੂਚਕ ਅੰਕ ਮਜ਼ਬੂਤ ਬਣੇ ਹੋਏ ਹਨ। ਇਹ ਸੂਚਕ ਅੰਕ ਦੱਸਦੇ ਹਨ ਕਿ ਘਰੇਲੂ ਆਰਥਿਕ ਸਰਗਰਮੀਆਂ ਲਗਾਤਾਰ ਮਜ਼ਬੂਤ ਬਣੀਆਂ ਹੋਈਆਂ ਹਨ।

ਮਹਿੰਗਾਈ ’ਤੇ ਰਹੇਗਾ ਮਾਨੇਟਰੀ ਨੀਤੀ ਦਾ ਧਿਆਨ

ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਵਧਦੇ ਦਬਾਅ ਵਿਚਾਲੇ ਮਾਨੇਟਰੀ ਨੀਤੀ ਦਾ ਮੁੱਖ ਧਿਆਨ ਕੀਮਤ ਸਥਿਰਤਾ ’ਤੇ ਬਣਿਆ ਰਹਿ ਸਕਦਾ ਹੈ। ਹਾਲਾਂਕਿ, ਸਖ਼ਤ ਵਿੱਤੀ ਸਥਿਤੀਆਂ, ਊਰਜਾ ਦੀ ਉੱਚੀ ਲਾਗਤ ਅਤੇ ਉਲਟ ਆਧਾਰ ਪ੍ਰਭਾਵ ਕਾਰਨ ਚਾਲੂ ਮਾਲੀ ਸਾਲ ਦੀ ਦੂਜੀ ਛਿਮਾਹੀ ’ਚ ਆਰਥਿਕ ਵਾਧੇ ਦੀ ਰਫ਼ਤਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News