ਘਰੋਂ ''ਸਬਜ਼ੀ'' ਲਿਆਉਣਾ ਮੁੰਡੇ ਨੂੰ ਪੈ ਗਿਆ ਮਹਿੰਗਾ ! ਸਕੂਲ ਨੇ ਠੋਕ''ਤਾ ਜੁਰਮਾਨਾ
Tuesday, Sep 22, 2026 - 05:50 PM (IST)
ਠਾਣੇ (ਏਜੰਸੀ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇਕ ਨਿੱਜੀ ਸਕੂਲ ਵਲੋਂ ਜੈਨ ਭਾਈਚਾਰੇ ਦੇ ਪਰਯੂਸ਼ਣ ਤਿਉਹਾਰ ਜਾਰੀ ਰਹਿਣ ਦੌਰਾਨ ਟਿਫਿਨ 'ਚ ਮੇਥੀ ਦੀ ਸਬਜ਼ੀ ਲਿਆਉਣ 'ਤੇ ਇਕ ਵਿਦਿਆਰਥੀ ਨੂੰ 50 ਰੁਪਏ ਦਾ ਜੁਰਮਾਨਾ ਲਗਾਉਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਭਾਯੰਦਰ ਖੇਤਰ ਦੇ ਇਸ ਸਕੂਲ 'ਤੇ ਇਹ ਦੋਸ਼ ਵੀ ਲੱਗਾ ਹੈ ਕਿ ਉਸ ਨੇ ਵਿਦਿਆਰਥੀਆਂ ਨੂੰ ਮੇਥੀ ਅਤੇ ਇਸ ਤਰ੍ਹਾਂ ਦੀਆਂ ਹੋਰ ਹਰੀ ਸਬਜ਼ੀਆਂ ਖਾਣ ਤੋਂ ਰੋਕਿਆ। ਇਸ ਦੀ ਬਜਾਏ ਬੱਚਿਆਂ ਨੂੰ ਸਕੂਲ ਦੀ ਕੰਟੀਨ 'ਚ ਖਾਣਾ ਖਾਣ ਲਈ ਕਿਹਾ ਗਿਆ ਅਤੇ ਪ੍ਰਤੀ ਵਿਦਿਆਰਥੀ 20 ਰੁਪਏ ਵਸੂਲੇ ਗਏ।
ਇਸ ਘਟਨਾ 'ਤੇ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ, ਜਿੱਥੇ ਇੰਟਰਨੈੱਟ ਉਪਭੋਗਤਾ ਇਹ ਸਵਾਲ ਚੁੱਕ ਰਹੇ ਹਨ ਕਿ ਕੀ ਧਾਰਮਿਕ ਮਾਨਤਾਵਾਂ ਦੇ ਨਾਂ 'ਤੇ ਵਿਦਿਆਰਥੀਆਂ ਨੂੰ ਕਿਸੇ ਖਾਸ ਤਰ੍ਹਾਂ ਦਾ ਖਾਣਾ ਖਾਣ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ? ਮੀਰਾ ਭਾਯੰਦਰ ਨਗਰ ਨਿਗਮ ਦੇ ਸਿੱਖਿਆ ਵਿਭਾਗ ਨੇ ਮਾਪਿਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸਕੂਲ ਨੂੰ ਇਕ ਨੋਟਿਸ ਜਾਰੀ ਕਰਕੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਮੰਗਿਆ ਹੈ। ਹਾਲਾਂਕਿ, ਸਕੂਲ ਪ੍ਰਸ਼ਾਸਨ ਨੇ ਅਜੇ ਤੱਕ ਇਨ੍ਹਾਂ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਹੈ।
ਵਿਜੇ ਨਾਮ ਦੇ ਇਕ ਯੂਜ਼ਰ ਨੇ 'X' 'ਤੇ ਇਕ ਪੋਸਟ ਸਾਂਝੀ ਕੀਤੀ, ਜਿਸ 'ਚ ਦੋਸ਼ ਲਗਾਇਆ ਗਿਆ ਹੈ ਕਿ ਭਾਯੰਦਰ ਦੇ ਸਕੂਲ 'ਚ ਟਿਫਿਨ 'ਚ ਸਿਰਫ਼ ਮੇਥੀ ਦੀ ਸਬਜ਼ੀ ਲਿਆਉਣ 'ਤੇ ਇਕ ਵਿਦਿਆਰਥੀ 'ਤੇ 50 ਰੁਪਏ ਦਾ ਜੁਰਮਾਨਾ ਲਗਾ ਦਿੱਤਾ ਗਿਆ। ਉਸ ਨੇ ਸਵਾਲ ਕੀਤਾ ਕਿ ਕੀ ਧਾਰਮਿਕ ਰੀਤੀ-ਰਿਵਾਜ ਹੁਣ ਇਹ ਨਿਰਧਾਰਤ ਕਰਨਗੇ ਕਿ ਵਿਦਿਆਰਥੀ ਕੀ ਖਾ ਸਕਦੇ ਹਨ ਅਤੇ ਕੀ ਨਹੀਂ? ਪਰਯੂਸ਼ਨ ਤਿਉਹਾਰ ਜੈਨ ਧਰਮ ਦਾ ਇਕ ਪ੍ਰਮੁੱਖ ਸਾਲਾਨਾ ਤਿਉਹਾਰ ਹੈ, ਜੋ ਵਰਤ ਅਤੇ ਅਧਿਆਤਮਿਕ ਚਿੰਤਨ ਲਈ ਜਾਣਿਆ ਜਾਂਦਾ ਹੈ। ਇਸ ਦੌਰਾਨ ਜੈਨ ਧਰਮ ਦੇ ਲੋਕ ਖਾਣ-ਪੀਣ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
