Big Breaking ; ਹਵਾ ਵਿਚਾਲੇ ਹਾਈਜੈਕ ਹੋ ਗਿਆ ਜਹਾਜ਼ ! ''ਕੜਿੱਕੀ'' ''ਚ ਫ਼ਸੀ 180 ਲੋਕਾਂ ਦੀ ਜਾਨ

Wednesday, Sep 30, 2026 - 12:40 PM (IST)

Big Breaking ; ਹਵਾ ਵਿਚਾਲੇ ਹਾਈਜੈਕ ਹੋ ਗਿਆ ਜਹਾਜ਼ ! ''ਕੜਿੱਕੀ'' ''ਚ ਫ਼ਸੀ 180 ਲੋਕਾਂ ਦੀ ਜਾਨ

ਇੰਟਰਨੈਸ਼ਨਲ ਡੈਸਕ- ਮਿਡਲ ਈਸਟ ਤੋਂ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ 'ਫ਼ਲਾਈਦੁਬਈ' ਦਾ ਇੱਕ ਜਹਾਜ਼ ਹਵਾ ਵਿਚਾਲੇ ਸ਼ੱਕੀ ਹਾਲਾਤਾਂ 'ਚ ਸਾਊਦੀ ਅਰਬ 'ਚ ਐਮਰਜੈਂਸੀ ਲੈਂਡ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ, ਜਿਸ ਕਾਰਨ ਇਸ ਨੂੰ ਇਜ਼ਰਾਈਲ ਦੀ ਜਗ੍ਹਾ ਸਾਊਦੀ 'ਚ ਲੈਂਡ ਕਰਵਾ ਲਿਆ ਗਿਆ ਹੈ।

ਇਜ਼ਰਾਈਲੀ ਮੀਡੀਆ ਦੀ ਰਿਪੋਰਟ ਅਨੁਸਾਰ, 180 ਯਾਤਰੀਆਂ ਨਾਲ ਭਰੇ ਇਸ ਜਹਾਜ਼ ਨੇ ਹਵਾ ਵਿਚਾਲੇ Hijacking ਦੀ ਕੋਸ਼ਿਸ਼ ਨਾਲ ਜੁੜਿਆ ਇੱਕ ਐਮਰਜੈਂਸੀ ਕੋਡ ਐਕਟਿਵੇਟ ਕੀਤਾ ਅਤੇ ਮਦਦ ਲਈ ਡਿਸਟ੍ਰੈੱਸ ਸਿਗਨਲ ਭੇਜਿਆ। ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਅਨੁਸਾਰ, ਫਿਲਹਾਲ ਜਹਾਜ਼ ਦੇ ਅੰਦਰ ਦੀ ਸਥਿਤੀ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੂੰ ਅਮਰੀਕਾ ਬੁਲਾਉਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ! ਸੰਸਦ 'ਚ ਪੇਸ਼ ਹੋਇਆ 'ਬਿੱਲ'

ਉਨ੍ਹਾਂ ਸਪੱਸ਼ਟ ਕੀਤਾ ਕਿ ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਹੀ ਇਸ ਦੇ ਕਾਰਗੋ ਹਿੱਸੇ ਦੀ ਤਲਾਸ਼ੀ ਅਤੇ ਕ੍ਰੂ ਮੈਂਬਰਾਂ ਤੋਂ ਪੁੱਛਗਿੱਛ ਤੋਂ ਬਾਅਦ ਅਸਲ ਮਾਮਲੇ ਦਾ ਪਤਾ ਲੱਗ ਸਕੇਗਾ। ਇਸ ਸਮੇਂ ਪਾਇਲਟ ਅਤੇ ਕ੍ਰੂ ਮੈਂਬਰਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਇਜ਼ਰਾਈਲੀ ਹਵਾਈ ਫੌਜ ਨੇ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਅਲਰਟ ਲੈਵਲ ਵਧਾ ਦਿੱਤਾ ਹੈ ਅਤੇ ਆਪਣੇ ਲੜਾਕੂ ਜਹਾਜ਼ ਰਵਾਨਾ ਕਰ ਦਿੱਤੇ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰੱਖਿਆ ਅਧਿਕਾਰੀਆਂ ਨਾਲ ਇੱਕ ਹੰਗਾਮੀ ਸੁਰੱਖਿਆ ਬੈਠਕ ਬੁਲਾਈ ਹੈ, ਜਿਸ ਤੋਂ ਬਾਅਦ ਕੋਈ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ- 'ਇਹ ਤਾਂ ਤਕਨੀਕੀ ਮੁੱਦਾ ਸੀ..!', ਪਾਕਿ ਨੇ ਯੂਰੇਨੀਅਮ ਨਾਲ ਭਰੇ ਜਹਾਜ਼ ਨੂੰ ਮੋੜ'ਤਾ ਵਾਪਸ, ਨਹੀਂ ਦਿੱਤੀ Permission

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News