ਰੇਲ ਦੀਆਂ ਪਟੜੀਆਂ ’ਤੇ ਡਿੱਗਾ ਬੱਚਾ, ਫਰਿਸ਼ਤਾ ਬਣ ਕੇ ਆਏ ਪੁਆਇੰਟਮੈਨ ਨੇ ਬਚਾਈ ਜਾਨ (ਵੀਡੀਓ)

Tuesday, Apr 20, 2021 - 03:46 PM (IST)

ਰੇਲ ਦੀਆਂ ਪਟੜੀਆਂ ’ਤੇ ਡਿੱਗਾ ਬੱਚਾ, ਫਰਿਸ਼ਤਾ ਬਣ ਕੇ ਆਏ ਪੁਆਇੰਟਮੈਨ ਨੇ ਬਚਾਈ ਜਾਨ (ਵੀਡੀਓ)

ਨੈਸ਼ਨਲ ਡੈਸਕ– ਕਹਿੰਦੇ ਹਨ ਕਿ ਕਿਸਨੂੰ ਬਚਾਉਣਾ ਹੈ ਅਤੇ ਕਿਸਨੂੰ ਵਾਪਸ ਬੁਲਾਉਣਾ ਹੈ, ਇਹ ਸਭ ਪ੍ਰਮਾਤਮਾ ਹੀ ਤੈਅ ਕਰਦਾ ਹੈ। ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਇਕ ਪੱਤਾ ਵੀ ਨਹੀਂ ਹਿਲਦਾ। ਪ੍ਰਭੂ ਦੀ ਇੱਛਾ ਕੀ ਹੁੰਦੀ ਹੈ ਇਹ ਤਾਂ ਉਹੀ ਜਾਣਦੇ ਹਨ, ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਇਸ ਦੀ ਇਕ ਉਦਾਹਰਣ ਹੈ। ਇਹ ਵੀਡੀਓ ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦੀ ਹੈ। ਦਰਅਸਲ, ਇਕ ਬੱਚਾ ਇਕ ਔਰਤ ਨਾਲ ਵਾਂਗਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ’ਤੇ ਖੜ੍ਹਾ ਸੀ। ਇਸੇ ਦੌਰਾਨ ਬੱਚੇ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲੇਟਫਾਰਮ ਤੋਂ ਪਟੜੀ ’ਤੇ ਡਿੱਗ ਗਿਆ। 

 

ਇਸ ਦੌਰਾਨ ਦੂਜੇ ਪਾਸੋਂ ਰੇਲ ਆ ਰਹੀ ਸੀ, ਔਰਤ ਕੁਝ ਸਮਝ ਪਾਉਂਦੀ ਉਸੇ ਸਮੇਂ ਇਕ ਪੁਆਇੰਟਮੈਨ ਦੌੜਦਾ ਹੋਇਆ ਆਇਆ ਅਤੇ ਬੱਚੇ ਨੂੰ ਬਚਾਅ ਲਿਆ। ਪੁਆਇੰਟਮੈਨ ਮਯੂਰ ਸ਼ੇਲਖੇ ਉਸ ਸਮੇਂ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ। ਉਸ ਨੇ ਬੱਚੇ ਨੂੰ ਪੜਟੀ ਤੋਂ ਚੁੱਕ ਕੇ ਪਲੇਟਫਾਰਮ ’ਤੇ ਰੱਖ ਦਿੱਤਾ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਗੈਂਗਮੈਨ ਨੇ ਦੱਸਿਆ ਕਿ ਔਰਤ ਅੰਨ੍ਹੀ ਸੀ, ਇਸ ਲਈ ਉਹ ਬੱਚੇ ਨੂੰ ਬਚਾਉਣ ’ਚ ਅਸਮਰੱਥ ਸੀ। 


author

Rakesh

Content Editor

Related News