ਏਅਰ ਫੋਰਸ ਸਟੇਸ਼ਨ ਦੇ ਨੇੜੇ ਇਕ ਸ਼ੱਕੀ ਗ੍ਰਿਫਤਾਰ
Wednesday, Jul 12, 2017 - 11:06 PM (IST)
ਸਹਾਰਨਪੁਰ—ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ 'ਚ ਬੁੱਧਵਾਰ ਥਾਣਾ ਸਰਸਾਵਾ ਦੇ ਅਧੀਨ ਇਕ ਏਅਰ ਫੋਰਸ ਸਟੇਸ਼ਨ ਦੇ ਨੇੜੇ ਤੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਉਸ ਨੇ ਕੋਲੋਂ ਸ਼ੱਕੀ ਸਮਾਨ 'ਤੇ ਪੁਲਸ ਉਸ ਦੀ ਤਫਤੀਸ਼ ਕਰ ਰਹੀ ਹੈ। ਅਪਰ ਪੁਲਸ ਐੱਸ.ਪੀ. ਪ੍ਰਬਲ ਪ੍ਰਤਾਪ ਸਿੰਘ ਨੇ ਦੱਸਿਆ ਕਿ ਥਾਣਾ ਸਰਸਾਵਾ ਦੇ ਅਧੀਨ ਏਅਰ ਫੋਰਸ ਸਟੇਸ਼ਨ ਦੇ ਨੇੜੇ ਪੁਲਸ ਨੇ ਇਕ ਸ਼ੱਕੀ ਵਿਅਕਤੀ ਗੁਲਸ਼ਨ ਵਾਸੀ ਤਿਤਾਵੀ ਥਾਣਾ ਖੇਤਰ ਜ਼ਿਲਾ ਮੁਜੱਫਰਨਗਰ ਨੂੰ ਫੜਿਆ ਹੈ। ਪੁਲਸ ਨੇ ਵਿਅਕਤੀ ਕੋਲੋਂ ਸੀ.ਆਈ.ਐੱਸ.ਐੱਫ. ਦੀ ਵਰਦੀ, ਪਛਾਣ ਪੱਤਰ ਬਰਾਮਦ ਕੀਤਾ ਹੈ। ਇਸ ਤੋਂ ਪਹਿਲਾਂ ਵੀ ਮੁੱਜਫਰਨਗਰ ਤੋਂ ਸੰਦੀਪ ਸ਼ਰਮਾ ਨਾਮਕ ਇਕ ਵਿਅਕਤੀ ਫੜਿਆ ਜਾ ਚੁੱਕਿਆ ਹੈ ਜਿਸ ਦੇ ਤਾਰ ਅੱਤਵਾਦ ਨਾਲ ਜੁੜੇ ਸਨ। ਸ਼ੱਕੀ ਕੋਲੋਂ ਪੁੱਛਗਿੱਛ ਜਾਰੀ ਹੈ।
