ਮੁੰਬਈ ਮੋਨੋਰੇਲ ''ਚ ਮੋਬਾਇਲ ਫੋਨ ਨੂੰ ਲੱਗੀ ਅਚਾਨਕ ਅੱਗ, ਯਾਤਰੀਆਂ ''ਚ ਮਚੀ ਹਫੜਾ-ਦਫੜੀ

Thursday, Aug 01, 2024 - 04:43 AM (IST)

ਮੁੰਬਈ (ਭਾਸ਼ਾ) : ਮੁੰਬਈ 'ਚ ਬੁੱਧਵਾਰ ਨੂੰ ਮੋਨੋਰੇਲ 'ਚ ਇਕ ਯਾਤਰੀ ਦੇ ਮੋਬਾਇਲ ਫੋਨ ਨੂੰ ਅਚਾਨਕ ਅੱਗ ਲੱਗ ਗਈ, ਹਾਲਾਂਕਿ ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 'ਮਹਾ ਮੁੰਬਈ ਮੈਟਰੋ ਆਪ੍ਰੇਸ਼ਨ ਕਾਰਪੋਰੇਸ਼ਨ ਲਿਮਟਿਡ' (ਐੱਮਐੱਮਐੱਮਓਸੀਐੱਲ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜੀਟੀਬੀ ਨਗਰ ਸਟੇਸ਼ਨ 'ਤੇ ਸਵੇਰੇ 9.35 ਵਜੇ ਵਾਪਰੀ। ਰੇਲ ਗੱਡੀ ਵਿਚ ਇਕ ਯਾਤਰੀ ਦੇ ਮੋਬਾਇਲ ਫੋਨ ਨੂੰ ਅੱਗ ਲੱਗਣ ਕਾਰਨ ਕੁਝ ਸਮੇਂ ਲਈ ਯਾਤਰੀਆਂ ਵਿਚ ਹਫੜਾ-ਦਫੜੀ ਮੱਚ ਗਈ।

 ਇਹ ਵੀ ਪੜ੍ਹੋ : ਲਖਨਊ 'ਚ ਵਕੀਲ ਦਾ ਕਤਲ, Court Marriage ਦੇ ਬਹਾਨੇ ਸੱਦ ਕੇ ਮਾਰੀ ਗੋਲੀ

ਐੱਮਐੱਮਐੱਮਓਸੀਐੱਲ ਨੇ 'X' ਹੈਂਡਲ 'ਤੇ ਇਕ ਪੋਸਟ ਵਿਚ ਕਿਹਾ, "ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਅਤੇ ਅੱਗ ਬੁਝਾਉਣ ਸਬੰਧੀ ਲੋੜੀਂਦੀਆਂ ਸੁਰੱਖਿਆ ਪ੍ਰਕਿਰਿਆਵਾਂ ਨੂੰ ਤੁਰੰਤ ਲਾਗੂ ਕੀਤਾ ਗਿਆ ਸੀ। ਪ੍ਰਭਾਵਿਤ ਰੇਲ ਗੱਡੀ ਦੀ ਸੁਰੱਖਿਆ ਜਾਂਚ ਕੀਤੀ ਜਾ ਰਹੀ ਹੈ ਅਤੇ ਯਾਤਰੀਆਂ ਨੂੰ ਉਨ੍ਹਾਂ ਦੀ ਯਾਤਰਾ ਜਾਰੀ ਰੱਖਣ ਲਈ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ।" ਮੁੰਬਈ ਵਿਚ 19.74 ਕਿਲੋਮੀਟਰ ਲੰਬੀ ਮੋਨੋਰੇਲ ਦੇਸ਼ ਦੀ ਪਹਿਲੀ ਮੋਨੋਰੇਲ ਪ੍ਰਣਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News