ਆਵਾਰਾ ਕੁੱਤੇ ਨੇ 2 ਵਿਦਿਆਰਥੀਆਂ ਨੂੰ ਕੀਤਾ ਜ਼ਖਮੀ

06/23/2017 11:16:22 AM

ਟਿੱਕਰ ਡਿਡਵੀਂ— ਹਿਮਾਚਲ ਪ੍ਰਦੇਸ਼ 'ਚ ਪਿੰਡ ਪੰਚਾਇਤ ਧਲੋਟ ਦੇ ਨਾਲ ਲੱਗਦੇ ਰਾਜਕੀ ਸਕੂਲ ਦੇ 2 ਵਿਦਿਆਰਥੀਆਂ ਨੂੰ ਆਵਾਰਾ ਕੁੱਤਿਆਂ ਨੇ ਕੱਟ ਲਿਆ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਲਗਭਗ ਸਾਢੇ 8 ਵਜੇ ਜਦੋਂ ਸਕੂਲ ਪੁੱਜੇ ਤਾਂ ਅਚਾਨਕ ਇਕ ਆਵਾਰਾ ਕੁੱਤਾ ਸਕੂਲ 'ਚ ਆ ਗਿਆ ਅਤੇ ਉਥੇ ਮੌਜੂਦ 2 ਬੱਚਿਆਂ ਨੂੰ ਕੱਟ ਕੇ ਉਥੋਂ ਭੱਜ ਗਏ। ਇਸ ਘਟਨਾ ਦੇ ਡਰ ਤੋਂ ਬੱਚੇ ਇੱਧਰ-ਉਧਰ ਭੱਜਣ ਲੱਗੇ। ਅਧਿਆਪਕ ਜਦੋਂ ਸਕੂਲ ਪੁੱਜੇ ਤਾਂ ਬੱਚਿਆਂ ਨੇ ਅਧਿਆਪਕਾਂ ਨੂੰ ਇਸ ਦੇ ਬਾਰੇ ਸੂਚਿਤ ਕੀਤਾ। ਚੌਥੀ ਜਮਾਤ ਦੇ ਵਿਦਿਆਰਥੀ ਅਰੁਣ ਕੁਮਾਰ ਅਤੇ 7ਵੀਂ ਜਮਾਤ ਦੇ ਵਿਦਿਆਰਥੀ ਨੇਤਰਪਾਲ ਨੂੰ ਅਧਿਆਪਕਾਂ ਨੇ ਤੁਰੰਤ ਇਲਾਜ ਲਈ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਬੱਚਿਆਂ ਨੂੰ ਰੈਬੀਜ਼ ਫੈਲਣ ਦੇ ਡਰ ਤੋਂ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ 5-5 ਟੀਕੇ ਲਗਾ ਕੇ ਘਰ ਭੇਜ ਦਿੱਤਾ ਗਿਆ।


Related News