ਪਿੰਡ 'ਚ ਦਾਖਲ ਹੋਇਆ ਮਗਰਮੱਛ, ਦੇਖਦਿਆਂ ਹੀ ਲੋਕ ਕਰਨ ਲੱਗੇ ਛੇੜਖਾਨੀ... (ਵੀਡੀਓ ਵਾਇਰਲ)
Wednesday, Aug 07, 2024 - 03:51 PM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਮਗਰਮੱਛ ਪਿੰਡ ਦੀ ਨਾਲੀ ਵਿਚ ਟਹਿਲ ਰਿਹਾ ਹੈ। ਉਹ ਬਰਸਾਤ ਵਿਚ ਗਲਤੀ ਨਾਲ ਤਲਾਬ ਤੋਂ ਨਿਕਲ ਕੇ ਪਿੰਡ ਵਿਚ ਆ ਗਿਆ ਸੀ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਪਿੱਛੇ ਲੋਕਾਂ ਦੀ ਭੀੜ ਹੈ ਜੋ ਚੀਕਾਂ ਮਾਰ ਰਹੀ ਹੈ। ਮਗਰਮੱਛ ਅੱਗੇ ਚੱਲ ਰਿਹਾ ਹੈ ਤੇ ਪਿੰਡ ਵਾਲੇ ਉਸ ਦੇ ਪਿੱਛੇ ਚੱਲ ਰਹੇ ਹਨ। ਵੀਡੀਓ ਵਿਚ ਇਕ ਵਿਅਕਤੀ ਨੂੰ ਦੇਖਿਆ ਜਾ ਸਕਦਾ ਹੈ ਜੋ ਕਿ ਮਰਗਮੱਛ ਦੀ ਪੂੰਛ 'ਤੇ ਲੱਤ ਮਾਰ ਰਿਹਾ ਹੈ। ਤਕਰੀਬਨ ਛੇ ਫੁੱਟ ਲੰਬੇ ਮਗਰਮੱਛ ਨੂੰ ਲੋਕ ਡੰਡੇ ਮਾਰ ਕੇ ਭਜਾਉਂਦੇ ਨਜ਼ਰ ਆ ਰਹੇ ਹਨ।
बिजनौर के गांव में घुस आया सात फीट लंबा मगरमच्छ pic.twitter.com/j1DutueQsr
— Rahul Singh (@Rahulsrana007) August 7, 2024
ਇਹ ਮਾਮਲਾ ਬਿਜਨੌਰ ਦੇ ਨਾਗਲ ਪਿੰਡ ਦਾ ਹੈ। ਮਗਰਮੱਛ ਨੂੰ ਦੇਖ ਕੇ ਇਕ ਕੁੱਤਾ ਵੀ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਹਾਲਾਤ ਨੂੰ ਹੋਰ ਵੀ ਤਣਾਅਪੂਰਨ ਬਣਾ ਰਿਹਾ ਹੈ। ਮਗਰਮੱਛ ਗਲੀ ਵਿਚ ਕਾਫੀ ਦੇਰ ਤਕ ਘੁੰਮਦਾ ਰਿਹਾ, ਜਿਸ ਕਾਰਨ ਪਿੰਡ ਵਿਚ ਦਹਿਸ਼ਤ ਫੈਲ ਗਈ। ਬਹੁਤ ਸਾਰੇ ਲੋਕ ਉਸ ਨੂੰ ਦੇਖ ਕੇ ਆਪਣੇ ਘਰਾਂ ਵਿਚ ਵੜ੍ਹ ਗਏ ਤੇ ਦਰਵਾਜ਼ੇ ਬੰਦ ਕਰ ਲਏ। ਉਥੇ ਹੀ ਜਦੋਂ ਕਿਸੇ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਜਾਣਕਾਰੀ ਦਿੱਤੀ ਤਾਂ ਕਈ ਘੰਟਿਆਂ ਬਾਅਦ ਜਾ ਕੇ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ, ਜਿਸ ਤੋਂ ਬਾਅਦ ਮਗਰਮੱਛ ਨੂੰ ਫੜਿਆ ਜਾ ਸਕਿਆ।