ਸ਼੍ਰੀਲੰਕਾ ਦਾ ਵਫ਼ਦ ਭਗਵਾਨ ਬੁੱਧ ਦਾ ਅਸਥੀ ਕਲਸ਼ ਲੈ ਕੇ ਕੁਸ਼ੀਨਗਰ ਪਹੁੰਚਿਆ

Thursday, Oct 21, 2021 - 10:45 PM (IST)

ਸ਼੍ਰੀਲੰਕਾ ਦਾ ਵਫ਼ਦ ਭਗਵਾਨ ਬੁੱਧ ਦਾ ਅਸਥੀ ਕਲਸ਼ ਲੈ ਕੇ ਕੁਸ਼ੀਨਗਰ ਪਹੁੰਚਿਆ

ਨੈਸ਼ਨਲ ਡੈਸਕ : ਸ਼੍ਰੀਲੰਕਾ ਦੇ ਮੰਤਰੀਆਂ ਤੇ ਬੌਧ ਭਿਕਸ਼ੂਆਂ ਦਾ ਵਫ਼ਦ ਬੁੱਧਵਾਰ ਨੂੰ ਅਸ਼ਵਿਨ ਪੂਰਣਿਮਾ ’ਤੇ ਆਪਣੇ ਨਾਲ ਭਗਵਾਨ ਬੁੱਧ ਦੀਆਂ ਪਵਿੱਤਰ ਅਸਥੀਆਂ ਲੈ ਕੇ ਕੁਸ਼ੀਨਗਰ ਪਹੁੰਚਿਆ। ਅਸਥੀ ਕਲਸ਼ ਦਾ ਭਗਵਾਨ ਬੁੱਧ ਦੇ ਮਹਾਪ੍ਰੀਨਿਰਵਾਣ ਅਸਥਾਨ ’ਤੇ ਵਿਸ਼ੇਸ਼ ਪੂਜਣ ਤੋਂ ਬਾਅਦ ਵਫ਼ਦ ਅਸਥੀ ਕਲਸ਼ ਨੂੰ ਲੈ ਕੇ ਸਾਰਨਾਥ ਜਾਵੇਗਾ। ਇਸ ਦੌਰਾਨ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੇ ਉਦਘਾਟਨ ਦੇ ਮੌਕੇ ਪਹਿਲਾ ਜਹਾਜ਼ ਸ਼੍ਰੀਲੰਕਾ ਦੇ ਬੌਧ ਭਿਕਸ਼ੂਆਂ ਨੂੰ ਲੈ ਕੇ ਪਹੁੰਚਿਆ ਹੈ। ਸ਼੍ਰੀਲੰਕਾ ਦੇ ਵਫਦ ’ਚ ਸੌ ਬੌਧ ਭਿਕਸ਼ੂਆਂ ਤੋਂ ਇਲਾਵਾ ਸ਼੍ਰੀਲੰਕਾ ਦੇ ਪੰਜ ਮੰਤਰੀ ਵੀ ਆਏ। ਅਸ਼ਵਿਨ ਪੂਰਣਿਮਾ ਵਿਸ਼ਵ ਦੇ ਬੌਧ ਉਪਾਸ਼ਕਾਂ ’ਚ ‘ਵੈਪ ਪੋਯਾ ਡੇਅ’ ਦੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ। ਇਸ ਖਾਸ ਤਾਰੀਖ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਕੁਸ਼ੀਨਗਰ ਇੰਟਰਨੈਸ਼ਨਲ ਏਅਰਪੋਰਟ ਦੀ ਸਹੂਲਤ ਦੇਣ ਲਈ ਚੁਣਿਆ ।

ਇਸ ਦਾ ਲੋਕ ਅਰਪਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਇਸੇ ਖਾਸ ਪ੍ਰੋਗਰਾਮ ’ਚ ਸ਼ਾਮਲ ਹੋਣ ਸ਼੍ਰੀਲੰਕਾ ਦਾ ਵਫਦ ਆਇਆ ਹੈ। ਬੌਧ ਭਿਕਸ਼ੂ ਆਪਣੇ ਨਾਲ ਲਿਆਂਦੀਆਂ ਅਸਥੀਆਂ ਨੂੰ ਤਥਾਗਤ ਦੀ ਮੁੱਖ ਮੂਰਤੀ ਨਾਲ ਛੋਹ ਕੇ ਪੂਜਨ ਕਰਨਗੇ। ਇਸ ਪੂਜਨ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਆਨੰਦੀਬੇਨ ਪਟੇਲ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹੇ । ਮਹਾਬੋਧ ਸੰਯੁਕਤ ਸੋਸਾਇਟੀ ਦੇ ਸੰਯੁਕਤ ਸਕੱਤਰ ਬੌਧ ਭਿਕਸ਼ੂ ਸੁਮਿਤਾ ਨੰਦ ਦੇ ਮੁਤਾਬਕ ਬੌਧ ਭਿਕਸ਼ੂਆਂ ਦੇ ਠਹਿਰਨ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। 20 ਅਕਤੂਬਰ ਦੀ ਰਾਤ ਨੂੰ ਆਰਾਮ ਤੋਂ ਬਾਅਦ ਉਨ੍ਹਾਂ ਦਾ ਦਲ 21 ਅਕਤੂਬਰ ਤੋਂ ਮੁੜ ਵਾਰਾਣਸੀ ਤੋਂ ਕੋਲੰਬੋ ਲਈ ਰਵਾਨਾ ਹੋ ਜਾਵੇਗਾ।


author

Manoj

Content Editor

Related News