ਰਾਜਸਭਾ ''ਚ ਰਾਸ਼ਟਰਪਤੀ ਦੇ ਭਾਸ਼ਣ ''ਤੇ ਹੰਗਾਮਾ, ਆਨੰਦ ਸ਼ਰਮਾ ''ਤੇ ਭੜਕੇ ਜੇਤਲੀ

Wednesday, Jul 26, 2017 - 02:37 PM (IST)

ਨਵੀਂ ਦਿੱਲੀ—ਨਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸਹੁੰ ਚੁੱਕਣ ਦੇ ਬਾਅਦ ਪੜ੍ਹੇ ਗਏ ਭਾਸ਼ਣ ਨੂੰ ਲੈ ਕੇ ਰਾਜਸਭਾ 'ਚ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਰਾਸ਼ਟਰਪਤੀ ਵੱਲੋਂ ਦੀਨਦਿਆਲ ਉਪਾਧਿਆਏ ਦੀ ਤੁਲਨਾ ਮਹਾਤਮਾ ਗਾਂਧੀ ਨਾਲ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਭਾਸ਼ਣ 'ਚ ਸਾਬਕਾ ਮੁੱਖ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਦਾ ਨਾਂ ਨਾ ਲੈਣ ਦਾ ਵੀ ਮੁੱਦਾ ਚੁੱਕਿਆ, ਜਿਸ ਦੇ ਜਵਾਬ 'ਚ ਵਿੱਤ ਮੰਤਰੀ ਅਰੁਣ ਜੇਤਲੀ ਉਨ੍ਹਾਂ 'ਤੇ ਭੜਕ ਗਏ ਅਤੇ ਦੋਵਾਂ 'ਚ ਕਾਫੀ ਦੇਰ ਤੱਕ ਬਹਿਸ ਹੋਈ। ਜੇਤਲੀ ਨੇ ਕਿਹਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਕੋਈ ਮੈਂਬਰ ਰਾਸ਼ਟਰਪਤੀ ਦੇ ਭਾਸ਼ਣ 'ਤੇ ਸਵਾਲ ਖੜ੍ਹਾ ਕਰ ਸਕਦਾ ਹੈ। ਉਨ੍ਹਾਂ ਨੇ ਆਨੰਦ ਸ਼ਰਮਾ ਦੇ ਬਿਆਨ ਨੂੰ ਕਾਰਵਾਈ ਤੋਂ ਹਟਾਉਣ ਦੀ ਮੰਗ ਕੀਤੀ।
ੇਜੇਤਲੀ ਨੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਸ਼ੋਰਗੁੱਲ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਮੈਂਬਰ ਵਿਵਸਥਾ ਦੇ ਪ੍ਰਸ਼ਨ ਅਤੇ ਨਿਯਮ 267 ਦੇ ਨਾਂ 'ਤੇ ਜ਼ੀਰੋ ਦਾ ਇਸਤੇਮਾਲ ਟੀ.ਵੀ. ਚੈਨਲ 'ਤੇ ਆਉਣ ਲਈ ਕਰਦੇ ਹਨ। ਇਸ ਦੇ ਬਾਅਦ ਵਿਰੋਧੀ ਧਿਰ ਦੇ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨੀ ਪਈ। ਮੁਲਤਵੀ ਦੇ ਬਾਅਦ ਜਿਵੇਂ ਹੀ ਸਭਾਪਤੀ ਹਾਮਿਦ ਅੰਸਾਰੀ ਨੇ ਪ੍ਰਸ਼ਨਕਾਲ ਸ਼ੁਰੂ ਕਰਨਾ ਚਾਹਿਆ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਵਿਰੋਧੀ ਧਿਰ ਮੈਂਬਰ ਸਦਨ 'ਚ ਆਮ ਲੋਕਾਂ ਨਾਲ ਜੁੜੇ ਮੁੱਦੇ ਚੁੱਕਦੇ ਹਨ ਅਤੇ ਇਹ ਮੁੱਦੇ ਟੀ.ਵੀ. 'ਤੇ ਚਿਹਰਾ ਦਿਖਾਉਣ ਦੇ ਲਈ ਨਹੀਂ ਚੁੱਕੇ ਜਾਂਦੇ। ਉਨ੍ਹਾਂ ਨੇ ਕਿਹਾ ਕਿ ਨੇਤਾ ਸਦਨ ਦਾ ਇਹ ਬਿਆਨ ਇਤਰਾਜ਼ਯੋਗ ਹੈ ਅਤੇ ਇਸ ਸਦਨ ਦੀ ਕਾਰਵਾਈ ਤੋਂ ਕੱਢਿਆ ਜਾਣਾ ਚਾਹੀਦਾ। ਸੰਸਦੀ ਕਾਰਜ ਰਾਜ ਮੰਤਰੀ ਮੁਖਤਿਆਰ ਅੱਬਾਸ ਨਕਵੀ ਅਤੇ ਸੂਚਨਾ ਪ੍ਰਸਾਰਨ ਮੰਤਰੀ ਸ੍ਰਮਿਤੀ ਇਰਾਨੀ ਨੇ ਕਿਹਾ ਕਿ ਇਹ ਮਾਮਲਾ ਜ਼ੀਰੋ ਕਾਲ ਦਾ ਸੀ ਅਤੇ ਉਸ ਸਮੇਂ ਸਮਾਂ ਖਤਮ ਹੋ ਗਿਆ ਸੀ। ਹੁਣ ਵਿਰੋਧੀ ਧਿਰ ਜਾਣਬੁੱਝ ਕੇ ਪ੍ਰਸ਼ਨ ਕਾਰ ਨਹੀਂ ਚੱਲਣ ਦੇਣਾ ਚਾਹੁੰਦਾ।


Related News