ਜਾਇਦਾਦ ਵਿਵਾਦ ਨੂੰ ਲੈ ਕੇ ਭਰਾ ਨੇ ਸਕੇ ਭਰਾ ਦਾ ਕੀਤਾ ਕਤਲ
Monday, Oct 21, 2024 - 09:47 AM (IST)
ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਆਪਣੇ ਸਕੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ ਰੂਪਾਲੀ ਰਾਓ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਈਮੰਡੀ ਥਾਣਾ ਖੇਤਰ ਦੇ ਬਿਲਾਸਪੁਰ ਪਿੰਡ 'ਚ ਐਤਵਾਰ ਸ਼ਾਮ ਨੂੰ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਬੂਟਾ ਰਾਮ ਨਾਂ ਦੇ ਵਿਅਕਤੀ ਦਾ ਉਸ ਦੇ ਭਰਾ ਕਾਲੂਰਾਮ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਕਾਲੂਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕ ਹੋਰ ਘਟਨਾ 'ਚ ਜ਼ਿਲ੍ਹੇ ਦੇ ਟਿਟਾਵੀ ਥਾਣਾ ਖੇਤਰ ਦੇ ਲਾਲੂਖੇੜੀ ਪਿੰਡ 'ਚ ਐਤਵਾਰ ਨੂੰ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਤਿੰਨ ਬਦਮਾਸ਼ਾਂ ਨੇ ਇਕ 35 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ। ਖੇਤਰ ਅਧਿਕਾਰੀ ਸੰਤ ਪ੍ਰਸਾਦ ਉਪਾਧਿਆਏ ਮੁਤਾਬਕ ਪੁਲਸ ਨੇ ਇਸ ਸਬੰਧ 'ਚ ਅਸ਼ਵਨੀ, ਕਪਿਲ ਅਤੇ ਨਿਸ਼ਚਲ ਨਾਮ ਦੇ ਤਿੰਨ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਸ਼ਵਨੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਬਾਕੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ।