ICU 'ਚੋਂ ਦੌੜ ਕੇ ਬਾਹਰ ਆਇਆ ਮਰੀਜ਼, ਬੋਲਿਆ- 'ਮੈਂ ਕੋਮਾ 'ਚ ਨਹੀਂ, ਲੁੱਟਣ ਦੀ ਸਾਜ਼ਿਸ਼ ਹੈ'
Friday, Mar 07, 2025 - 12:22 PM (IST)

ਰਤਲਾਮ- ਅਜੋਕੇ ਸਮੇਂ 'ਚ ਇਕ ਆਮ ਮਨੁੱਖ ਦਾ ਹਸਪਤਾਲਾਂ ਵਿਚ ਇਲਾਜ ਕਰਾਉਣਾ ਮਹਿੰਗਾ ਹੁੰਦਾ ਜਾ ਰਿਹਾ ਹੈ। ਮਹਿੰਗੀਆਂ ਦਵਾਈਆਂ ਅਤੇ ਹਸਪਤਾਲਾਂ 'ਚ ਰੋਜ਼ਾਨਾ ਦਾ ਖ਼ਰਚਾ ਮਰੀਜ਼ ਲਈ ਵੱਡੀ ਪਰੇਸ਼ਾਨ ਦੀ ਸਬੱਬ ਬਣ ਜਾਂਦਾ ਹੈ। ਪਰ ਮੱਧ ਪ੍ਰਦੇਸ਼ ਦੇ ਰਤਲਾਮ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕੀਤੇ ਬਿਨਾਂ ਨਹੀਂ ਰਹੋਗੇ।
ਇਹ ਵੀ ਪੜ੍ਹੋ- ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੁਣਾਈ ਖੁਸ਼ਖ਼ਬਰੀ
ICU ਵਾਰਡ ਤੋਂ ਸਾਹ ਨਲੀ ਲਾਏ ਬਾਹਰ ਆਇਆ ਮਰੀਜ਼
ਦਰਅਸਲ ਰਤਲਾਮ ਦੇ ਇਕ ਪ੍ਰਾਈਵੇਟ ਹਸਪਤਾਲ ਦੇ ICU ਵਾਰਡ ਤੋਂ ਇਕ ਮਰੀਜ਼ ਸਾਹ ਨਲੀ ਲਾਏ ਅਤੇ ਹੱਥ 'ਚ ਯੂਰਿਨ ਬੈਗ ਲੈ ਕੇ ਬਾਹਰ ਦੌੜਿਆ। ਮਰੀਜ਼ ਨੂੰ ਇੰਝ ਵੇਖ ਕੇ ਉੱਥੇ ਮੌਜੂਦ ਹਰ ਸ਼ਖ਼ਸ ਹੱਕਾ-ਬੱਕਾ ਰਹਿ ਗਿਆ। ਮਰੀਜ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉਕਤ ਮਰੀਜ਼ ਦਾ ਦੋਸ਼ ਹੈ ਕਿ ਉਹ ਬਿਲਕੁੱਲ ਠੀਕ ਹੈ, ਉਹ ਕੋਮਾ ਵਿਚ ਨਹੀਂ ਹੈ। ਹਸਪਤਾਲ ਉਸ ਦੇ ਪਰਿਵਾਰ ਤੋਂ ਲਗਾਤਾਰ ਪੈਸੇ ਅਤੇ ਮਹਿੰਗੀਆਂ ਦਵਾਈਆਂ ਮੰਗਵਾ ਰਿਹਾ। ਉਸ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿ ਪੈਸੇ ਲਿਆਓ। ਜਿਸ ਕਾਰਨ ਉਹ ਕਿਸੇ ਤਰ੍ਹਾਂ ਉੱਥੋਂ ਦੌੜਿਆ ਅਤੇ ਬਾਹਰ ਆ ਕੇ ਹਸਪਤਾਲ ਦੀ ਸੱਚਾਈ ਦੱਸੀ। ਉਹ ਪੂਰੀ ਤਰ੍ਹਾਂ ਹੋਸ਼ ਵਿਚ ਹੈ।
ਇਹ ਵੀ ਪੜ੍ਹੋ- ਮੌਸਮ ਮਾਰੇਗਾ ਪਲਟੀ, ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਦਾ ਅਲਰਟ
ਹੱਥ-ਪੈਰ ਬੰਨ੍ਹ ਕੇ ਰੱਖਿਆ ਗਿਆ- ਮਰੀਜ਼
ਉਕਤ ਮਰੀਜ਼ ਦਾ ਨਾਂ ਬੰਟੀ ਨਿਨਾਮਾ ਹੈ। ਉਹ ਪੂਰੀ ਤਰ੍ਹਾਂ ਹੋਸ਼ ਵਿਚ ਹੈ, ਇਹ ਦੱਸਣ ਲਈ ਉਸ ਨੂੰ ਸਾਹ ਨਲੀ ਲਾ ਕੇ ਹੀ ਰੋਡ 'ਤੇ ਆਉਣਾ ਪਿਆ। ਬੰਟੀ ਨੇ ਦੋਸ਼ ਲਾਇਆ ਕਿ ਹਸਪਤਾਲ ਵਿਚ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਅਤੇ ਉਸ ਦੇ ਹੱਥ-ਪੈਰ ਬੰਨ੍ਹ ਕੇ ਰੱਖਿਆ ਗਿਆ। ਹੰਗਾਮਾ ਵੱਧਦਾ ਵੇਖ ਕੇ ਥਾਣਾ ਪੁਲਸ ਦੇ ਜਵਾਨ ਵੀ ਮੌਕੇ 'ਤੇ ਪਹੁੰਚੇ ਅਤੇ ਮਰੀਜ਼ ਦੇ ਪਰਿਵਾਰ ਨੂੰ ਸਮਝਾਇਆ ਅਤੇ ਸ਼ਾਂਤ ਕਰਵਾਇਆ।
ਇਹ ਵੀ ਪੜ੍ਹੋ- ਮੋਬਾਈਲ 'ਤੇ ਗੇਮ ਖੇਡਦਿਆਂ ਮੁੰਡੇ ਨੇ ਕਰ 'ਤੀ ਵੱਡੀ ਗਲਤੀ, ਖ਼ਾਤੇ 'ਚੋਂ ਉੱਡੇ ਡੇਢ ਲੱਖ ਰੁਪਏ
ਸਟਾਫ਼ ਤੋਂ ਮੰਗੀ ਸੀ ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਪਰ...
ਮਰੀਜ਼ ਨੇ ਦੋਸ਼ ਲਾਇਆ ਕਿ ਹਸਪਤਾਲ ਦੇ ਅਧਿਕਾਰੀਆਂ ਨੇ ਉਸ ਦੀ ਪਤਨੀ ਨੂੰ ਕਿਹਾ ਕਿ ਉਸ ਦੀ ਹਾਲਤ ਗੰਭੀਰ ਹੈ ਅਤੇ ਉਸ ਦੇ ਇਲਾਜ ਲਈ ਮਹਿੰਗੀਆਂ ਦਵਾਈਆਂ ਦੀ ਲੋੜ ਹੈ। ਨਿਨਾਮਾ ਨੇ ਕਿਹਾ ਕਿ ਮੈਂ ਸਟਾਫ ਤੋਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਮੰਗੀ ਪਰ ਉਨ੍ਹਾਂ ਨੇ ਮੈਨੂੰ ਬਿਸਤਰ ਨਾਲ ਬੰਨ੍ਹ ਦਿੱਤਾ ਅਤੇ ਮੈਨੂੰ ਆਪਣੇ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ। ਕਿਸੇ ਤਰ੍ਹਾਂ ਮੈਂ ਦੌੜਨ ਵਿਚ ਸਫ਼ਲ ਰਿਹਾ ਅਤੇ ਬਾਹਰ ਆ ਗਿਆ। ਓਧਰ ਹਸਪਤਾਲ ਪ੍ਰਬੰਧਨ ਨੇ ਬਿਆਨ ਜਾਰੀ ਕਰ ਕੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਕਿ ਇਹ ਹਸਪਤਾਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਉਨ੍ਹਾਂ ਨੇ ਨਿਨਾਮਾ ਖਿਲਾਫ਼ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8