ਕੈਂਸਰ ਨਾਲ ਲੜਨ ਲਈ ਆਲੂ ਦੀ ਨਵੀਂ ਕਿਸਮ ਦੀ ਖੋਜ

10/09/2018 5:11:18 PM

ਸ਼ਿਮਲਾ—ਰਸੋਈ 'ਚ ਰੋਜ਼ ਵਰਤੋਂ ਹੋਣ ਵਾਲਾ ਆਲੂ ਹੁਣ ਟੇਸਟ ਦੇ ਨਾਲ-ਨਾਲ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਸਾਬਤ ਹੋਵੇਗਾ। ਦੇਸ਼ ਭਰ ਨੂੰ ਆਲੂ ਦੀ ਨਵੀਂ ਕਿਸਮ ਦੇਣ ਵਾਲੇ ਕੇਂਦਰੀ ਆਲੂ ਰਿਸਰਚ ਸੰਸਥਾਨ ਸ਼ਿਮਲਾ ਨੇ ਇਸ ਵਾਰ ਕੈਂਸਰ ਨਾਲ ਲੜਨ ਵਾਲੀ ਆਲੂ ਦੀ ਨਵੀਂ ਕਿਸਮ ਦੀ ਖੋਜ ਕੀਤੀ ਹੈ।
ਕੁਫਰੀ ਨੀਲਕੰਠ ਆਲੂ ਦੀ ਨਵੀਂ ਕਿਸਮ ਕੈਂਸਰ ਨੂੰ ਦੂਰ ਭਜਾਉਣ 'ਚ ਮਦਦ ਕਰੇਗੀ। ਕੁਫਰੀ ਨੀਲਕੰਠ ਐਂਟੀ ਆਕਸੀਡੈਂਟ ਹੈ ਅਤੇ ਇਸ 'ਚ ਕੈਰੋਟਿਨ ਐਂਥੋਸਾਈਨਿਨ ਨਾਂ ਦਾ ਤੱਤ ਹੈ, ਜੋ ਕੈਂਸਰ ਨਾਲ ਲੜਨ ਲਈ ਸਹਾਇਕ ਹੁੰਦਾ ਹੈ।
ਇਸ ਦੇ ਇਲਾਵਾ ਜਦੋਂ ਇਹ ਆਲੂ ਪਕਾਇਆ ਜਾਵੇਗਾ ਤਾਂ ਇਸ 'ਚ ਬਾਸਮਤੀ ਦੀ ਤਰ੍ਹਾਂ ਵੱਖ ਤੋਂ ਖੁਸ਼ਬੂ ਆਵੇਗੀ। ਇਸ ਦੇ ਇਲਾਵਾ ਇਸ ਦਾ ਰੰਗ ਵੀ ਬੈਂਗਣੀ ਹੋਵੇਗੀ। ਸੀ.ਪੀ.ਆਰ.ਆਈ. ਇਸ ਦੇ ਬੀਜ ਪ੍ਰੋਸੀਡਿੰਗ ਲਈ ਜਲਦੀ ਹੀ ਕੰਪਨੀ ਨੂੰ ਟੇਂਡਰ ਕਰੇਗੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ 'ਚ ਇਸ ਦਾ ਬੀਜ ਕਿਸਾਨਾਂ ਲਈ ਮਾਰਕਿਟ 'ਚ ਉਪਲਬਧ ਹੋਵੇਗਾ। 
ਕੁਫਰੀ ਨੀਲਕੰਠ ਲਗਾਉਣ ਨਾਲ ਕਿਸਾਨਾਂ ਨੂੰ ਫਾਇਦਾ ਮਿਲੇਗਾ। ਜਿੱਥੇ ਹੋਰ ਆਲੂ ਦੀ ਕਿਸਮ 35 ਟਨ ਤੱਕ ਇਕ ਹੈਕਟੇਅਰ 'ਚ ਉਤਪਾਦਨ ਕਰਦੀ ਹੈ, ਉਥੇ ਹੀ ਕੁਫਰੀ ਨੀਲਕੰਠ 38 ਟਨ ਤੱਕ ਪ੍ਰਤੀ ਹੈਕਟੇਅਰ ਦੀ ਉਪਜ ਦੇਵੇਗਾ।


Related News