ਭਾਰਤ ’ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ
Friday, Apr 23, 2021 - 03:33 AM (IST)
ਨਵੀਂ ਦਿੱਲੀ (ਅਨਸ) – ਭਾਰਤ ’ਚ ਕੋਰੋਨਾ ਵਾਇਰਸ ਦੇ ਇਕ ਨਵੇਂ ਰੂਪ ਦਾ ਪਤਾ ਲੱਗਾ ਹੈ ਜੋ ਤੇਜ਼ੀ ਨਾਲ ਫੈਲ ਸਕਦਾ ਹੈ ਤੇ ਮਨੁੱਖੀ ਸਰੀਰ ਦੀ ਪ੍ਰਤੀਰੋਧਕ ਸਮਰਥਾ ਤੋਂ ਬਚ ਨਿਕਲਣ ’ਚ ਸਮਰਥ ਹੈ। ਵਿਗਿਆਨੀਆਂ ਅਨੁਸਾਰ ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਨਵੇਂ ਰੂਪ ਕਾਰਣ ਦੇਸ਼ ’ਚ ਜਾਂ ਪੱਛਮੀ ਬੰਗਾਲ ’ਚ ਇਨਫੈਕਸ਼ਨ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਨਵੇਂ ਰੂਪ ਦਾ ਪਤਾ ਸਭ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਹੀ ਲੱਗਾ ਸੀ।
ਇਹ ਵੀ ਪੜ੍ਹੋ- ਨਿੱਜੀ ਹਸਪਤਾਲ ਦੀ ਸ਼ਰਮਨਾਕ ਕਰਤੂਤ, ਕੋਰੋਨਾ ਮਰੀਜ਼ ਦੇ ਗਹਿਣੇ ਲਾਹ ਸੌਂਪ ਦਿੱਤੀ ਮ੍ਰਿਤਕ ਦੇਹ
ਨਵੇਂ ਰੂਪ ਨੂੰ ਬੀ.1.618 ਦਾ ਨਾਂ ਦਿੱਤਾ ਗਿਆ ਹੈ, ਜੋ ਬੀ.1.617 ਤੋਂ ਵੱਖ ਹੈ ਤੇ ਇਸ ਨੂੰ ਡਬਲ ਮੁਟੇਸ਼ਨ ਵਾਲੇ ਵਾਇਰਸ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ’ਚ ਦੂਜੀ ਲਹਿਰ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਦੇ ਪਿੱਛੇ ਇਹੀ ਵਾਇਰਸ ਹੈ। ਸੀ. ਐੱਸ. ਆਈ. ਆਰ.-ਇੰਸਟੀਚਿਊਟ ਆਫ ਜੀਨੋਮਿਕ ਐਂਡ ਇੰਟੈਗਰੇਟਿਵ ਬਾਇਓਲੋਜੀ, ਨਵੀਂ ਦਿੱਲੀ ਦੇ ਡਾਇਰੈਕਟ ਅਨੁਰਾਗ ਅਗਰਵਾਲ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਸਬੰਧ ’ਚ ਜਾਂਚ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।