ਬੋਰਵੈੱਲ ’ਚ ਫਸੇ ਬੱਚਿਆਂ ਨੂੰ ਬਚਾਉਣ ਲਈ ਨਵਾਂ ਯੰਤਰ ਬਣਾਇਆ

Friday, Nov 22, 2019 - 11:45 PM (IST)

ਅਲਵਰ (ਯੂ.ਐੱਨ.ਆਈ.)-ਬੋਰਵੈੱਲ ’ਚ ਡਿੱਗੇ ਬੱਚਿਆਂ ਨੂੰ ਆਸਾਨ ਤਰੀਕੇ ਨਾਲ ਸੁਰੱਖਿਅਤ ਬਾਹਰ ਕੱਢਣ ਲਈ ਬੀਕਾਨੇਰ ਦੇ ਸੂਬਾ ਪੱਧਰੀ ਪਾਲੀਟੈਕਨੀਕਲ ਕਾਲਜ ਦੇ 4 ਵਿਦਿਆਰਥੀਆਂ ਨੇ ਇਕ ਯੰਤਰ ਬਣਾਇਆ ਹੈ। ਇਨ੍ਹਾਂ ਵਿਦਿਆਰਥੀਆਂ ’ਚ ਸ਼ਾਮਲ ਅਲਵਰ ਦੇ ਸ਼ਕਿਤ ਸਿੰਘ ਨੇ ਦੱਸਿਆ ਕਿ ਆਪਣੇ ਅਧਿਆਪਕਾਂ ਦੀ ਦੇਖ-ਰੇਖ ’ਚ ਬੋਰਵੈੱਲ ’ਚ ਡਿੱਗੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅਤੇ ਬੋਰਵੈੱਲ ’ਚ ਹੀ ਆਕਸੀਜਨ, ਦਵਾਈ ਦੇਣ, ਭੋਜਨ ਪਹੁੰਚਾਉਣ ਦੀ ਤਕਨੀਕ ਨਾਲ ਸਹਾਇਕ ਇਹ ਯੰਤਰ ਬੋਰਵੈੱਲ ’ਚ ਡਿੱਗੇ ਬੱਚਿਆਂ ਦੀ ਰੱਖਿਆ ਕਰਨ ’ਚ ਮਦਦਗਾਰ ਸਾਬਿਤ ਹੋਵੇਗਾ।

ਇਸ ’ਤੇ ਲੈਪਟਾਪ ਜ਼ਰੀਏ ਅੰਦਰ ਦੀ ਸਥਿਤੀ ਦਾ ਜਾਇਜ਼ਾ ਯੰਤਰ ’ਚ ਲੱਗੇ ਕੈਮਰੇ ਨਾਲ ਲਿਆ ਜਾਂਦਾ ਹੈ। ਉਥੇ ਹੀ ਇਸ ਯੰਤਰ ਨੂੰ ਬੋਰਵੈੱਲ ’ਚ ਪਾਉਣ ਤੋਂ ਬਾਅਦ ਉੱਪਰ ਇਕ ਗੁਬਾਰਾ ਰਹਿੰਦਾ ਹੈ, ਜਿਸ ਨਾਲ ਬੋਰਵੈੱਲ ’ਚ ਡਿੱਗੇ ਬੱਚੇ ਨੂੰ ਬਾਹਰ ਕੱਢਣ ਸਮੇਂ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਦਾ ਡਰ ਨਹੀਂ ਰਹਿੰਦਾ। ਇਸ ਯੰਤਰ ਨੂੰ ਬਣਾਉਣ ’ਚ ਸੀਕਰ, ਅਜਮੇਰ, ਝੁਨਝੁਨੂੰ ਅਤੇ ਅਲਵਰ ਜ਼ਿਲੇ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ. ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਵੀ ਸ਼ਾਮਲ ਹਨ।


Sunny Mehra

Content Editor

Related News