ਸਰਹੱਦੀ ਖੇਤਰਾਂ ''ਚ ਫੈਲੇਗਾ ਸੜਕਾਂ ਦਾ ਜਾਲ, ਤੇਜ਼ੀ ਨਾਲ ਕੰਮ ਲਈ ਆਧੁਨਿਕ ਮਸ਼ੀਨਾਂ

Monday, May 18, 2020 - 09:39 PM (IST)

ਸਰਹੱਦੀ ਖੇਤਰਾਂ ''ਚ ਫੈਲੇਗਾ ਸੜਕਾਂ ਦਾ ਜਾਲ, ਤੇਜ਼ੀ ਨਾਲ ਕੰਮ ਲਈ ਆਧੁਨਿਕ ਮਸ਼ੀਨਾਂ

ਨਵੀਂ ਦਿੱਲੀ (ਯੂ. ਐੱਨ. ਆਈ.)— ਸਰਕਾਰ ਨੇ ਸਰਹੱਦੀ ਖੇਤਰਾਂ 'ਚ ਬੁਨਿਆਦੀ ਸਹੂਲਤਾਂ ਤੇਜ਼ੀ ਲਿਆਉਣ ਦੇ ਲਈ ਸ਼ੇਕਤਕਰ ਕਮੇਟੀ ਦੀਆਂ ਤਿੰਨ ਮਹੱਤਵਪੂਰਨ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੰਦੇ ਹੋਏ ਉਸਦਾ ਐਗਜ਼ੀਕਿਊਸ਼ਨ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਉੱਥੇ ਸੜਕਾਂ ਦੇ ਨਿਰਮਾਣ ਕਾਰਜ਼ਾ ਨੂੰ ਵੀ ਗਤੀ ਮਿਲੇਗੀ। ਇਹ ਸਿਫਾਰਸ਼ਾਂ ਜਨਰਲ ਡੀ. ਬੀ. ਸ਼ੇਕਤਕਰ ਦੀ ਅਗਵਾਈ ਵਾਲੀ ਮਾਹਿਰ ਕਮੇਟੀ ਨੇ ਦਿੱਤੀ ਸੀ। ਸੰਗਠਨ ਨੇ ਸੜਕ ਨਿਰਮਾਣ ਦੇ ਕੰਮ 'ਚ ਤੇਜ਼ੀ ਲਿਆਉਣ ਦੇ ਲਈ ਹਾਲ ਹੀ 'ਚ ਅਤਿ ਆਧੁਨਿਕ ਹੌਟ-ਮਿਕਸ ਪਲਾਂਟ, ਚੱਟਾਨਾਂ ਦੀ ਕਟਾਈ ਦੇ ਲਈ ਹਾਈਡਰੌਲਿਕ ਰਾਕ ਡ੍ਰਿਲ ਤੇ ਬਰਫ ਕੱਟਣ ਵਾਲੀਆਂ ਮਸ਼ੀਨਾਂ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਫੀਲਡ ਅਧਿਕਾਰੀਆਂ ਦੇ ਵਿਤੀ ਤੇ ਪ੍ਰਬੰਧਕੀ ਅਧਿਕਾਰ ਵਧਾਉਣ ਨਾਲ ਵੀ ਕੰਮ 'ਚ ਤੇਜ਼ੀ ਆਈ ਹੈ। ਜ਼ਮੀਨ ਅਧਿਗ੍ਰਹਿਣ ਤੇ ਜੰਗਲਾਤ-ਵਾਤਾਵਰਣ ਨਾਲ ਸੰਬੰਧਿਤ ਮਨਜ਼ੂਰੀ ਨੂੰ ਵੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਦਾ ਹਿੱਸਾ ਬਣਾਇਆ ਗਿਆ ਹੈ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਰ ਤਰ੍ਹਾਂ ਦੀ ਮਨਜ਼ੂਰੀ ਲੈਣ ਨਾਲ ਸੰਬੰਧਿਤ ਸਿਫਾਰਿਸ਼ ਨੂੰ ਵੀ ਲਾਗੂ ਕੀਤਾ ਗਿਆ ਹੈ। ਇਸ ਨਾਲ ਪ੍ਰੋਜੈਕਟ ਦਾ ਕੰਮ ਰੁੱਕਣ ਦੀ ਸੰਭਾਵਨਾ ਨਹੀਂ ਰਹੇਗੀ। ਅਤਿ ਆਧੁਨਿਕ ਉਸਾਰੀ ਪਲਾਂਟਾਂ, ਉਪਕਰਣਾਂ ਤੇ ਮਸ਼ੀਨਰੀ ਦੀ ਵਰਤੋਂ ਨਾਲ ਸੰਬੰਧਤ ਸਿਫਾਰਸ਼ ਨੂੰ ਸੰਗਠਨ ਦੇ ਖਰੀਦ ਅਧਿਕਾਰ ਨੂੰ ਸਾਢੇ ਸੱਤ ਕਰੋੜ ਰੁਪਏ ਨਾਲ 100 ਕਰੋੜ ਰੁਪਏ ਵਧਾ ਕੇ ਲਾਗੂ ਕੀਤਾ ਗਿਆ ਹੈ। ਘਰੇਲੂ ਤੇ ਵਿਦੇਸ਼ੀ ਦੋਵਾਂ ਜਗ੍ਹਾਂ ਤੋਂ ਖਰੀਦ ਨੂੰ ਇਸਦੇ ਦਾਇਰੇ 'ਚ ਲਿਆਂਦਾ ਗਿਆ ਹੈ।


author

Gurdeep Singh

Content Editor

Related News