ਲੜਕੀ ਨਾਲ ਛੇੜਛਾੜ ਕਰਨਾ ਵਿਅਕਤੀ ਨੂੰ ਪਿਆ ਭਾਰੀ, ਥਾਣੇ ''ਚ ਲਿਜਾ ਕੇ ਕੀਤੀ ਕੁੱਟਮਾਰ
Thursday, Jul 06, 2017 - 12:48 PM (IST)
ਹਾਥਰਸ— ਹਾਥਰਸ ਦੇ ਥਾਣਾ ਸਾਦਾਵਾਦ 'ਚ ਇਕ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ। ਜਿੱਥੇ ਛੇੜਛਾੜ ਦੇ ਵਿਰੋਧ 'ਚ ਇਕ ਔਰਤ ਨੇ ਥਾਣੇ ਲਿਜਾ ਕੇ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੱਥਰ ਮਾਰੇ। ਜਿਸ ਨਾਲ ਵਿਅਕਤੀ ਜ਼ਖਮੀ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪੂਰਾ ਹਾਈ ਵੋਲਟੇਜ਼ ਡਰਾਮਾ ਪੁਲਸ ਦੀ ਮੌਜੂਦਗੀ 'ਚ ਥਾਣੇ 'ਚ ਚੱਲਦਾ ਰਿਹਾ ਅਤੇ ਪੁਲਸ ਖੜ੍ਹੀ ਤਮਾਸ਼ਾ ਦੇਖਦੀ ਰਹੀ।
ਜਾਣਕਾਰੀ ਮੁਤਾਬਕ ਪਿੰਡ ਕੂਪਾ ਦੀ ਰਹਿਣ ਵਾਲੀ ਇਕ ਔਰਤ ਬੇਟੀ ਨੂੰ ਜਦੋਂ ਬਾਥਰੂਮ ਲਈ ਖੇਤਾਂ 'ਚ ਜਾ ਰਹੀ ਸੀ ਤਾਂ ਪਿੰਡ ਦਾ ਵਿਅਕਤੀ ਲੜਕੀ ਨਾਲ ਰੋਜ਼ ਛੇੜਛਾੜ ਕਰਦਾ ਸੀ। ਜਦੋਂ ਇਹ ਗੱਲ ਲੜਕੀ ਨੇ ਆ ਕੇ ਆਪਣੀ ਮਾਂ ਨੂੰ ਦੱਸੀ ਤਾਂ ਔਰਤ ਨੇ ਵਿਅਕਤੀ ਨੂੰ ਫੜ ਲਿਆ ਅਤੇ ਕੁੱਟਦੇ ਹੋਏ ਥਾਣੇ ਲੈ ਗਈ। ਪੁਲਸ ਕਰਮਚਾਰੀਆਂ ਨੇ ਔਰਤ ਦੇ ਕਬਜ਼ੇ ਤੋਂ ਵਿਅਕਤੀ ਨੂੰ ਛੁਡਵਾਇਆ। ਪੀੜਿਤ ਔਰਤ ਨੇ ਵਿਅਕਤੀ ਖਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਲੜਕੀ ਨੇ ਦੱਸਿਆ ਕਿ ਵਿਅਕਤੀ ਰਸਤੇ 'ਚ ਮੈਨੂੰ ਛੇੜਦਾ ਸੀ ਅਤੇ ਮੈਨੂੰ ਗਾਲਾਂ ਕੱਢਦਾ ਸੀ। ਇਹ ਗੱਲ ਮੈਂ ਆਪਣੇ ਛੋਟੇ ਭਰਾ ਨੂੰ ਦੱਸੀ ਤਾਂ ਵਿਅਕਤੀ ਨੇ ਦੋਸਤਾਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਲੜਕੀ ਨੇ ਕਿਹਾ ਕਿ ਇਹ ਮੇਰੀ ਇੱਜ਼ਤ 'ਤੇ ਹੱਥ ਪਾਉਣ ਦੀ ਧਮਕੀ ਦਿੰਦਾ ਹੈ, ਇਸ ਲਈ ਅਸੀਂ ਇਹ ਕਦਮ ਚੁੱਕਿਆ ਹੈ।