ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਸ਼ਖ਼ਸ ਨੇ ਪਤਨੀ ਅਤੇ ਸਾਲੀ ਨੂੰ ਮਾਰੀ ਗੋਲੀ

Sunday, Sep 01, 2024 - 11:25 AM (IST)

ਘਰੇਲੂ ਝਗੜੇ ਨੇ ਧਾਰਿਆ ਖ਼ੂਨੀ ਰੂਪ, ਸ਼ਖ਼ਸ ਨੇ ਪਤਨੀ ਅਤੇ ਸਾਲੀ ਨੂੰ ਮਾਰੀ ਗੋਲੀ

ਪਟਨਾ- ਬਿਹਾਰ 'ਚ ਪਟਨਾ ਜ਼ਿਲ੍ਹੇ ਦੇ ਪੰਡਾਰਕ ਖੇਤਰ 'ਚ ਐਤਵਾਰ ਸਵੇਰੇ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਲੀ ਨੂੰ ਗੋਲੀ ਮਾਰਨ ਮਗਰੋਂ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਬਿਹਾਰੀਬੀਘਾ ਪਿੰਡ 'ਚ ਘਰੇਲੂ ਝਗੜੇ 'ਚ ਦੀਪਕ ਕੁਮਾਰ (28) ਨੇ ਆਪਣੀ ਪਤਨੀ ਲਕਸ਼ਮੀ ਦੇਵੀ (24) ਅਤੇ ਸਾਲੀ ਗੁੜੀਆ ਕੁਮਾਰੀ ਨੂੰ ਗੋਲੀ ਮਾਰ ਦਿੱਤੀ।

ਇਸ ਘਟਨਾ 'ਚ ਲਕਸ਼ਮੀ ਦੇਵੀ ਦੀ ਮੌਤ ਹੋ ਗਈ ਜਦਕਿ ਗੁੜੀਆ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਸ ਤੋਂ ਬਾਅਦ ਦੀਪਕ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਤਰਾਂ ਨੇ ਦੱਸਿਆ ਕਿ ਜ਼ਖਮੀ ਔਰਤ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੀਪਕ ਕੁਮਾਰ ਨਾਲੰਦਾ ਜ਼ਿਲ੍ਹੇ ਦੇ ਬਿਹਾਰਸ਼ਰੀਫ ਦਾ ਰਹਿਣ ਵਾਲਾ ਸੀ। ਉਹ ਦੋ ਮਹੀਨੇ ਤੋਂ ਬਿਹਾਰੀਬੀਘਾ ਪਿੰਡ ਸਥਿਤ ਆਪਣੇ ਸਹੁਰੇ ਘਰ ਵਿਚ ਰਹਿ ਰਿਹਾ ਸੀ।

ਦੀਪਕ ਆਪਣੀ ਪਤਨੀ ਲਕਸ਼ਮੀ ਨੂੰ ਆਪਣੇ ਘਰ ਚੱਲਣ ਨੂੰ ਕਹਿੰਦਾ ਸੀ ਪਰ ਉਸ ਦੀ ਪਤਨੀ ਜਾਣ ਨੂੰ ਤਿਆਰ ਨਹੀਂ ਸੀ। ਇਸ ਕਾਰਨ ਗੁੱਸੇ 'ਚ ਆ ਕੇ ਦੀਪਕ ਨੇ ਪਤਨੀ ਅਤੇ ਸਾਲੀ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੂੰ ਮੌਕੇ ਤੋਂ ਹਥਿਆਰ ਅਤੇ ਖੋਲ ਬਰਾਮਦ ਕੀਤੇ ਗਏ ਹਨ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News