...ਜਦੋਂ ਸ਼ਰਮ ਨਾਲ ਲਾਲ ਹੋਏ ਰਾਹੁਲ ਗਾਂਧੀ, ਸਮਰਥਕ ਨੇ ਕਰ ਦਿੱਤੀ ‘ਕਿੱਸ’

Wednesday, Aug 28, 2019 - 02:22 PM (IST)

...ਜਦੋਂ ਸ਼ਰਮ ਨਾਲ ਲਾਲ ਹੋਏ ਰਾਹੁਲ ਗਾਂਧੀ, ਸਮਰਥਕ ਨੇ ਕਰ ਦਿੱਤੀ ‘ਕਿੱਸ’

ਵਾਇਨਾਡ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਆਪਣੇ ਸੰਸਦੀ ਖੇਤਰ ਕੇਰਲ ਦੇ ਵਾਇਨਾਡ ਦੌਰੇ ’ਤੇ ਹਨ। ਕਾਰ ’ਚ ਸਵਾਰ ਰਾਹੁਲ ਗਾਂਧੀ ਆਪਣੇ ਸਮਰਥਕਾਂ ਨੂੰ ਹੱਥ ਮਿਲਾ ਕੇ ਮਿਲ ਰਹੇ ਸਨ। ਇਸ ਦੌਰਾਨ ਜੋ ਹੋਇਆ ਉਸ ਨਾਲ ਰਾਹੁਲ ਸ਼ਰਮ ਨਾਲ ਲਾਲ ਹੋ ਗਏ। ਦਰਅਸਲ ਸਮਰਥਕਾਂ ਨੂੰ ਜਦੋਂ ਰਾਹੁਲ ਮਿਲ ਰਹੇ ਸਨ ਤਾਂ ਉਨ੍ਹਾਂ ’ਚੋਂ ਇਕ ਸਮਰਥਕ ਨੇ ਰਾਹੁਲ ਗਾਂਧੀ ਨਾਲ ਹੱਥ ਮਿਲਾਉਣ ਤੋਂ ਬਾਅਦ ਉਨ੍ਹਾਂ ਨੂੰ ਕਿੱਸ ਕਰ ਦਿੱਤੀ।

 

ਰਾਹੁਲ ਗਾਂਧੀ ਇਸ ਤੋਂ ਬਾਅਦ ਮੀਡੀਆ ਨੂੰ ਕੁਝ ਵੀ ਨਹੀਂ ਕਹਿ ਸਕੇ ਅਤੇ ਅੱਗੇ ਵਧ ਗਏ। 

PunjabKesari
ਇੱਥੇ ਦੱਸ ਦੇਈਏ ਕਿ ਰਾਹੁਲ ਗਾਂਧੀ ਨਾਲ ਇਸ ਤਰ੍ਹਾਂ ਕਿੱਸ ਕਰਨ ਦੀ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ। ਇਸ ਤੋਂ ਪਹਿਲਾਂ 15 ਫਰਵਰੀ 2019 ਨੂੰ ਗੁਜਰਾਤ ’ਚ ਇਕ ਜਨਤਕ ਰੈਲੀ ਦੌਰਾਨ ਇਕ ਔਰਤ ਨੇ ਮੰਚ ’ਤੇ ਹੀ ਰਾਹੁਲ ਗਾਂਧੀ ਨੂੰ ਕਿੱਸ ਕਰ ਦਿੱਤੀ ਸੀ। ਇਸ ਤੋਂ ਇਲਾਵਾ 2014 ’ਚ ਆਸਾਮ ਦੌਰੇ ’ਤੇ ਗਏ ਰਾਹੁਲ ਗਾਂਧੀ ਨੂੰ ਇਕ ਔਰਤ ਨੇ ਚੁੰਮਿਆ ਸੀ। ਜਿਸ ਤੋਂ ਬਾਅਦ ਔਰਤ ਦੇ ਪਤੀ ਨੇ ਉਸ ਨੂੰ ਸਾੜ ਕੇ ਮਾਰ ਦਿੱਤਾ ਸੀ। 


author

Tanu

Content Editor

Related News