ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ''ਚ ਵਿਅਕਤੀ ਨੇ ਕੀਤਾ ਸਾਢੂ ਦਾ ਕਤਲ
Saturday, Oct 05, 2024 - 01:15 PM (IST)
ਗੋਂਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਾਢੂ ਵਿਚਾਲੇ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਸਾਢੂ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ ਸ਼ਿਲਪਾ ਵਰਮਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਲਰਾਮਪੁਰ ਜ਼ਿਲ੍ਹੇ ਦੇ ਦੇਹਾਤ ਕੋਤਵਾਲੀ ਥਾਣਾ ਖਏਤਰ ਦੇ ਅਧੀਨ ਖਗਊਜੋਤ ਵਸੀ ਕਨੀਆ ਪਿਛਲੇ ਕਰੀਬ 4-5 ਦਿਨਾਂ ਤੋਂ ਗੋਂਡਾ ਜ਼ਿਲ੍ਹੇ ਦੇ ਇਟਿਆਥੋਕ ਥਾਣਾ ਖੇਤਰ ਦੇ ਅਧੀਨ ਭਵਨਿਆਪੁਰ ਖੁਰਦ ਵਾਸੀ ਆਪਣੇ ਸਾਢੂ ਲਾਲਜੀ (45) ਦੇ ਇੱਥੇ ਰਹਿ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਸ਼ੁੱਕਰਵਾਰ ਦੇਰ ਸ਼ਾਮ ਆਪਣੇ ਸਾਢੂ ਨੂੰ ਠੇਕੇ 'ਤੇ ਲਿਜਾ ਕੇ ਸ਼ਰਾਬ ਪਿਲਾਈ ਅਤੇ ਉੱਥੋਂ ਥੋੜ੍ਹੀ ਦੂਰ ਲਿਜਾ ਕੇ ਚਾਕੂ ਨਾਲ ਉਸ ਦਾ ਗਲ਼ਾ ਵੱਢ ਦਿੱਤਾ। ਉਨ੍ਹਾਂ ਦੱਸਿਆ ਕਿ ਰੌਲਾ ਸੁਣ ਕੇ ਉਧਰੋਂ ਲੰਘ ਰਹੇ ਲੋਕਾਂ ਦੀ ਸੂਚਨਾ 'ਤੇ ਪਰਿਵਾਰ ਵਾਲੇ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੇਹਾਤ ਕੋਤਵਾਲੀ ਦੇ ਪ੍ਰਭਾਵੀ ਦੁਰਗੇਸ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਲਾਲ ਜੀ ਦੇ ਬੇਟੇ ਅਰੁਣ ਕੁਮਾਰ ਨੇ ਕਨੀਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪੁੱਛ-ਗਿੱਛ 'ਚ ਕਿਹਾ ਕਿ ਉਸ ਨੂੰ ਪਤਨੀ ਅਤੇ ਸਾਢੂ ਵਿਚਾਲੇ ਨਾਜਾਇਜ਼ ਸੰਬੰਧਾਂ ਦਾ ਸ਼ੱਕ ਸੀ ਅਤੇ ਇਸੇ ਕਾਰਨ ਉਸ ਨੇ ਆਪਣੇ ਸਾਢੂ ਦਾ ਕਤਲ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8