ਬੰਗਲਾਦੇਸ਼ ''ਚ ਇਕ ਹੋਰ ਹਿੰਦੂ ਦਾ ਕਤਲ ! ਭਾਜਪਾ ਨੇ ਕੀਤਾ ਸਨਸਨੀਖੇਜ਼ ਦਾਅਵਾ

Monday, Dec 29, 2025 - 12:08 PM (IST)

ਬੰਗਲਾਦੇਸ਼ ''ਚ ਇਕ ਹੋਰ ਹਿੰਦੂ ਦਾ ਕਤਲ ! ਭਾਜਪਾ ਨੇ ਕੀਤਾ ਸਨਸਨੀਖੇਜ਼ ਦਾਅਵਾ

ਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਜਿੱਥੇ ਬੰਗਲਾਦੇਸ਼ 'ਚ 2 ਹਿੰਦੂਆਂ ਦੇ ਕਤਲ ਮਗਰੋਂ ਹਾਲਤ ਨਾਜ਼ੁਕ ਬਣੇ ਹੋਏ ਹਨ ਤੇ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਭਾਜਪਾ ਨੇ ਦੋਸ਼ ਲਾਇਆ ਹੈ ਕਿ ਬੰਗਲਾਦੇਸ਼ ’ਚ ਇਕ ਹੋਰ ਹਿੰਦੂ ਵਿਅਕਤੀ ਦਾ ਸਾੜ ਕੇ ਕਤਲ ਕਰ ਦਿੱਤਾ ਹੈ। 

ਭਾਜਪਾ ਨੇ ਕਿਹਾ ਹੈ ਕਿ ਗੁਆਂਢੀ ਦੇਸ਼ ’ਚ ਚੋਣਵੇਂ ਤਰੀਕੇ ਨਾਲ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਜਪਾ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਐਤਵਾਰ ਨੂੰ ‘ਐਕਸ’ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘‘ਬੰਗਲਾਦੇਸ਼ ’ਚ ਹਿੰਦੂਆਂ ’ਤੇ ਹਮਲਿਆਂ ਦੇ ਮਾਮਲੇ ਖਤਰਨਾਕ ਪੱਧਰ ’ਤੇ ਪਹੁੰਚ ਗਏ ਹਨ।”

Cases of attacks on Hindus have reached an alarming level in Bangladesh.

On December 27, at around 6am, Islamic radicals set fire to the homes of Hindu families in Dumuria village under Pirojpur district. Eyewitnesses stated that the attackers locked Palash Kanti Saha inside his… pic.twitter.com/TlDjbLXz2g

— Amit Malviya (@amitmalviya) December 28, 2025

ਉਨ੍ਹਾਂ ਲਿਖਿਆ, ‘‘27 ਦਸੰਬਰ ਨੂੰ ਸਵੇਰੇ ਲੱਗਭਗ 6 ਵਜੇ, ਇਸਲਾਮਿਕ ਕੱਟੜਪੰਥੀਆਂ ਨੇ ਪਿਰੋਜ਼ਪੁਰ ਜ਼ਿਲੇ ਦੇ ਡੁਮੁਰੀਆ ਪਿੰਡ ’ਚ ਹਿੰਦੂ ਪਰਿਵਾਰਾਂ ਦੇ ਘਰਾਂ ’ਚ ਅੱਗ ਲਾ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪਲਾਸ਼ ਕਾਂਤੀ ਸਾਹਾ ਨੂੰ ਉਨ੍ਹਾਂ ਦੇ ਘਰ ’ਚ ਬੰਦ ਕਰ ਦਿੱਤਾ ਅਤੇ ਫਿਰ ਅੱਗ ਲਾ ਦਿੱਤੀ।”

ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਲਿਖਿਆ, ‘‘ਬੰਗਲਾਦੇਸ਼ ’ਚ ਹਿੰਦੂਆਂ ਦੇ ਖਿਲਾਫ ਮਿੱਥ ਕੇ ਹਿੰਸਾ ਦਾ ਇਹ ਪੈਟਰਨ ਮਾਲਦਾ ਅਤੇ ਮੁਰਸ਼ਿਦਾਬਾਦ ’ਚ ਹੋਏ ਫਿਰਕੂ ਦੰਗਿਆਂ ਦੀ ਡਰਾਉਣੀ ਯਾਦ ਦਿਵਾਉਂਦਾ ਹੈ, ਜਿੱਥੇ ਮਮਤਾ ਬਨਰਜੀ ਦੇ ਰਾਜ ’ਚ ਹਿੰਦੂ ਘਰਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਗਿਆ ਸੀ।”

ਇਹ ਵੀ ਪੜ੍ਹੋ- 'ਘਰਾਂ 'ਚ ਹੀ ਰਹਿਣ ਲੋਕ..!', ਅਮਰੀਕਾ 'ਚ 9000 ਤੋਂ ਵੱਧ ਫਲਾਈਟਾਂ ਰੱਦ, ਕਈ ਸੂਬਿਆਂ 'ਚ ਅਲਰਟ ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News