ਐਕਟਿਵਾ ਚਲਾਉਂਦੇ ਸ਼ਖ਼ਸ ਨੂੰ ਆਇਆ ਹਾਰਟ ਅਟੈਕ, ਮਸੀਹਾ ਬਣ ਪਹੁੰਚਿਆ ਕਾਂਸਟੇਬਲ
Wednesday, Aug 21, 2024 - 03:21 PM (IST)
ਇੰਦੌਰ- ਆਏ ਦਿਨ ਪੁਲਸ ਮੁਲਾਜ਼ਮਾਂ ਦੀਆਂ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ 'ਚ ਉਹ ਕਿਸੇ ਵਿਅਕਤੀ ਦੀ ਮਦਦ ਕਰਦੇ ਜਾਂ ਉਸ ਦੀ ਜਾਨ ਬਚਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਭਾਰਤ ਦੇ ਸਾਫ਼-ਸੁਥਰੇ ਸ਼ਹਿਰ ਇੰਦੌਰ ਤੋਂ ਸਾਹਮਣੇ ਆਇਆ ਹੈ। ਇੱਥੇ ਪੁਲਸ ਦੀ ਮਦਦ ਨਾਲ ਇਕ ਵਿਅਕਤੀ ਦੀ ਜਾਨ ਬਚਾਈ ਗਈ। ਦਰਅਸਲ ਇੰਦੌਰ 'ਚ ਚੱਲਦੀ ਐਕਟਿਵਾ 'ਤੇ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ। ਐਕਟਿਵਾ 'ਤੇ ਆਪਣੇ ਪਿਤਾ ਨਾਲ ਬੈਠੀ 14 ਸਾਲਾ ਧੀ ਨੇ ਰੋਂਦੇ ਹੋਏ ਲੋਕਾਂ ਤੋਂ ਮਦਦ ਮੰਗੀ ਤਾਂ ਉੱਥੋਂ ਲੰਘ ਰਹੇ ਇਕ ਕਾਂਸਟੇਬਲ ਨੇ ਸ਼ਖ਼ਸ ਦੀ ਮਦਦ ਕੀਤੀ, ਜਿਸ ਨਾਲ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ- ਮਹਿਲਾ ਡਾਕਟਰ ਰੇਪ-ਕਤਲ ਮਾਮਲਾ; ਸੁਪਰੀਮ ਕੋਰਟ ਨੇ ਅਪਣਾਇਆ ਸਖ਼ਤ ਰਵੱਈਆ, CBI ਨੂੰ ਦਿੱਤਾ ਇਹ ਨਿਰਦੇਸ਼
ਇਹ ਮਾਮਲਾ ਇੰਦੌਰ-ਮਹੂ ਰੋਡ 'ਤੇ ਸੋਮਵਾਰ ਸ਼ਾਮ ਕਰੀਬ 5.30 ਵਜੇ ਦਾ ਹੈ। ਪੀਥਮਪੁਰ ਦੇ ਰਹਿਣ ਵਾਲੇ ਜਗਦੀਸ਼ ਆਪਣੀ ਧੀ ਨਾਲ ਕਿਤੇ ਜਾ ਰਹੇ ਸਨ, ਤਾਂ ਉਨ੍ਹਾਂ ਨੂੰ ਘਬਰਾਹਟ ਹੋਣ ਲੱਗੀ। ਉਨ੍ਹਾਂ ਨੇ ਐਕਟਿਵਾ ਨੂੰ ਸਾਈਡ 'ਤੇ ਰੋਕੀ ਅਤੇ ਉਸ 'ਤੇ ਹੀ ਬੈਠ ਗਏ। ਧੀ ਉਨ੍ਹਾਂ ਨੂੰ ਸੰਭਾਲਣ ਲਈ ਐਕਟਿਵਾ ਤੋਂ ਉਤਰੀ। ਪਿਤਾ ਨੂੰ ਪਸੀਨੇ ਨਾਲ ਲਥਪਥ ਵੇਖ ਕੇ ਉਹ ਘਬਰਾਉਣ ਲੱਗੀ ਅਤੇ ਰੋਂਦੇ ਹੋਏ ਲੋਕਾਂ ਤੋਂ ਮਦਦ ਮੰਗ ਲੱਗੀ। ਕੁਝ ਦੇਰ ਵਿਚ ਉੱਥੇ ਭੀੜ ਲੱਗ ਗਈ। ਹਾਲਾਂਕਿ ਇਸ ਦੌਰਾਨ ਕਿਸ਼ਨਗੰਜ ਥਾਣੇ ਵਿਚ ਤਾਇਨਾਤ ਹੈੱਡ ਕਾਂਸਟੇਬਲ ਰਘੂਵੰਸ਼ੀ ਉੱਥੋਂ ਬਾਈਕ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਭੀੜ 'ਤੇ ਪਈ।
ਇਹ ਵੀ ਪੜ੍ਹੋ- 50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ
ਭੀੜ ਨੂੰ ਦੇਖ ਕੇ ਕਾਂਸਟੇਬਲ ਰਘੂਵੰਸ਼ੀ ਨੇ ਰੁਕ ਕੇ ਕੁੜੀ ਨੂੰ ਪੁੱਛਿਆ ਤਾਂ ਉਸ ਨੇ ਆਪਣੇ ਪਿਤਾ ਵੱਲ ਇਸ਼ਾਰਾ ਕੀਤਾ। ਉਦੋਂ ਤੱਕ ਸ਼ਖ਼ਸ ਜ਼ਮੀਨ 'ਤੇ ਡਿੱਗ ਚੁੱਕਾ ਸੀ। ਕਾਂਸਟੇਬਲ ਨੇ ਤੁਰੰਤ ਮਾਮਲਾ ਸਮਝਦਿਆਂ ਉਸ ਨੂੰ ਸੀ.ਪੀ.ਆਰ. ਦਿੱਤੀ। ਕੁਝ ਹੀ ਸਕਿੰਟਾਂ ਵਿਚ ਜਗਦੀਸ਼ ਦਾ ਸਾਹ ਠੀਕ ਤਰ੍ਹਾਂ ਨਾਲ ਚੱਲਣ ਲੱਗਾ ਅਤੇ ਉਹ ਬੇਹੋਸ਼ੀ ਦੀ ਹਾਲਤ ਵਿਚੋਂ ਬਾਹਰ ਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਸਟੇਬਲ ਦਾ ਧੰਨਵਾਦ ਕੀਤਾ। ਤੁਹਾਨੂੰ ਦੱਸ ਦੇਈਏ ਕਿ ਹੁਣ ਹੈੱਡ ਕਾਂਸਟੇਬਲ ਰਘੂਵੰਸ਼ੀ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8