ਦਰਦਨਾਕ ਹਾਦਸਾ: ਮੇਰਠ ''ਚ ਸਿਲੰਡਰ ਨਾਲ ਲੱਗੀ ਭਿਆਨਕ ਅੱਗ, ਕਈ ਬੱਚੇ ਝੁਲਸੇ (ਤਸਵੀਰਾਂ)

11/26/2015 11:24:29 AM

ਮੇਰਠ- ਰਸੋਈ ਗੈਸ ਸਿਲੰਡਰ ਤੋਂ ਰਿਫਲਿੰਗ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਸਿਲੰਡਰ ਤੋਂ ਲੀਕ ਹੋਈ ਗੈਸ ਦੇ ਕੋਲ ਲੱਗੇ ਟੈਂਟ ''ਚ ਅੱਗ ਲੱਗ ਗਈ। ਅਚਾਨਕ ਅੱਗ ਲੱਗਣ ਨਾਲ ਭੱਜ-ਦੌੜ ਮਚ ਗਈ ਅਤੇ ਕਰੀਬ ਇਕ ਦਰਜਨ ਬੱਚੇ ਅੱਗ ''ਚ ਝੁਲਸ ਗਏ ਅਤੇ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜਨ ਲੱਗੇ। ਕਿਸੇ ਤਰ੍ਹਾਂ ਅੱਗ ''ਤੇ ਕਾਬੂ ਪਾ ਕੇ ਮੌਕੇ ''ਤੇ ਪੁਲਸ ਨੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਹਸਪਤਾਲ ''ਚ ਭਰਤੀ ਕਰਵਾਇਆ। ਰਿਫਲਿੰਗ ਕਰਨ ਵਾਲਾ ਦੁਕਾਨਦਾਰ ਮੌਕੇ ''ਤੇ ਫਰਾਰ ਹੋ ਗਿਆ। ਪੁਲਸ ਨੇ ਦੋਸ਼ੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਨਿਜਾਮੁਦੀਨ ਦੀ ਬੇਟੀ ਦੀ ਬਾਰਾਤ ਲੱਖੀ ਪੁਰਾ ਤੋਂ ਆਈ ਸੀ। ਮੁਹੱਲੇ ''ਚ ਹੀ ਬਾਰਾਤ ਲਈ ਟੈਂਟ ਲਗਾਇਆ ਗਿਆ ਸੀ। ਇੰਤਜ਼ਾਰ ਨਾਂ ਦਾ ਵਿਅਕਤੀ ਕੋਲ ਹੀ ਆਪਣੀ ਦੁਕਾਨ ''ਚ ਛੋਟੇ ਸਿਲੰਡਰਾਂ ''ਚ ਗੈਸ ਰਿਫਿਲ ਕਰਨ ਦਾ ਕੰਮ ਕਰਦਾ ਹੈ। ਕਰੀਬ ਸ਼ਾਮ 5 ਵਜੇ ਉਹ ਆਪਣੀ ਦੁਕਾਨ ''ਤੇ ਗੈਸ ਰਿਫਲਿੰਗ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਗੈਸ ਦਾ ਰਿਸਾਅ ਹੋਣ ਕਾਰਨ ਟੈਂਟ ''ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਕਈ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਉੱਥੇ ਹੀ ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ''ਤੇ ਰਾਜ ਮੰਤਰੀ ਰਫੀਕ ਅੰਸਾਰੀ ਜ਼ਖਮੀਆਂ ਦਾ ਹਾਲ ਜਾਣਨ ਹਸਪਤਾਲ ਪੁੱਜੇ।


Disha

News Editor

Related News