ਹੈਰਾਨੀਜਨਕ ਮਾਮਲਾ; ਜਿਊਂਦੇ ਜੀ ਸ਼ਖ਼ਸ ਨੇ ਕੀਤਾ ਆਪਣਾ ਸਰਾਧ, ਦੋ ਦਿਨ ਬਾਅਦ ਤਿਆਗੇ ਪ੍ਰਾਣ

Wednesday, Jan 17, 2024 - 04:26 PM (IST)

ਏਟਾ- ਕਈ ਵਾਰ ਅਜਿਹੀਆਂ ਹੈਰਾਨ ਕਰ ਦੇਣ ਵਾਲੀਆਂ ਖ਼ਬਰਾਂ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸ 'ਤੇ ਯਕੀਨ ਨਹੀਂ ਕੀਤਾ ਜਾਂਦਾ ਅਤੇ ਇਨਸਾਨ ਹੈਰਾਨੀ ਜ਼ਾਹਰ ਕਰਦਾ ਹੈ। ਕੁਝ ਇਸ ਤਰ੍ਹਾਂ ਦਾ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ 'ਚ ਸਾਹਮਣੇ ਆਇਆ ਹੈ, ਜਿੱਥੇ ਦੋ ਦਿਨ ਪਹਿਲਾਂ ਜਿਊਂਦੇ ਜੀਅ ਆਪਣਾ ਸਰਾਧ ਕਰਨ ਵਾਲੇ ਹਾਕਿਮ ਸਿੰਘ ਦਾ ਦਿਹਾਂਤ ਹੋ ਗਿਆ। 55 ਸਾਲ ਦੇ ਹਾਕਿਮ ਨੇ ਦੋ ਦਿਨ ਪਹਿਲਾਂ ਹੀ ਸਰਾਧ ਕੀਤਾ ਅਤੇ ਪਿੰਡ 'ਚ 700 ਲੋਕਾਂ ਨੂੰ ਆਪਣੇ ਜਿਊਂਦੇ ਜੀ 13ਵੀਂ ਦਾ ਭੋਜ ਕਰਵਾਇਆ।

ਇਹ ਵੀ ਪੜ੍ਹੋ- ਅਯੁੱਧਿਆ ਤੋਂ ਕਰੋ ਹਨੂੰਮਾਨਗੜ੍ਹੀ ਮੰਦਰ ਦੇ ਦਰਸ਼ਨ, ਜਾਣੋ ਇਸ ਜਗ੍ਹਾ ਦਾ ਇਤਿਹਾਸ

ਜ਼ਿੰਦਾ ਰਹਿੰਦੇ ਆਪਣਾ ਪਿੰਡਦਾਨ ਅਤੇ 13ਵੀਂ ਭੋਜ ਦੇ ਪਿੱਛੇ ਉਸ ਦਾ ਕਹਿਣਾ ਸੀ ਕਿ ਉਸ ਦੀ ਕੋਈ ਔਲਾਦ ਨਹੀਂ ਹੈ। ਪਰਿਵਾਰ ਵਿਚ ਜੋ ਵੀ ਲੋਕ ਹਨ, ਉਨ੍ਹਾਂ 'ਤੇ ਉਸ ਨੂੰ ਭਰੋਸਾ ਨਹੀਂ ਹੈ। ਹਾਕਿਮ ਮੁਤਾਬਕ ਉਨ੍ਹਾਂ ਦੇ ਮਰਨ ਮਗਰੋਂ ਪਰਿਵਾਰ ਦੇ ਲੋਕ ਉਸ ਦੀ 13ਵੀਂ ਕਰਨਗੇ ਜਾਂ ਨਹੀਂ, ਇਸ ਲਈ ਖ਼ੁਦ ਜਿਊਂਦੇ ਜੀ ਇਹ ਕੰਮ ਕੀਤਾ। 13ਵੀਂ ਭੋਜ ਦੇਣ ਮਗਰੋਂ ਦੋ ਦਿਨ ਬਾਅਦ ਹਾਕਿਮ ਦੀ ਮੌਤ ਤੋਂ ਹਰ ਕੋਈ ਹੈਰਾਨ ਹੈ।

ਇਹ ਵੀ ਪੜ੍ਹੋ- AI ਬਣੀ ਵਰਦਾਨ; ਡਾਕਟਰਾਂ ਨੇ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕਰ ਸ਼ਖ਼ਸ ਦੀ ਬਚਾਈ ਜਾਨ

ਹਾਕਿਮ ਸਿੰਘ ਏਟਾ ਦੇ ਸਕੀਟ ਖੇਤਰ ਦੇ ਮੁਹੱਲਾ ਮੁੰਸ਼ੀ ਨਗਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿਤਾ ਦਾ ਨਾਂ ਬਾਂਕੇ ਲਾਲ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਉਹ ਠੀਕ-ਠਾਕ ਸੁੱਤੇ ਸਨ ਪਰ ਸਵੇਰੇ ਦੇਰ ਤੱਕ ਨਹੀਂ ਜਾਗੇ ਤਾਂ ਲੋਕਾਂ ਨੂੰ ਸ਼ੱਕ ਹੋਇਆ। ਬੁੱਧਵਾਰ ਦੀ ਸਵੇਰ ਰੋਜ਼ ਵਾਂਗ ਲੋਕ ਅੱਗ ਬਾਲ ਕੇ ਹੱਥ ਸੇਕ ਰਹੇ ਸਨ ਤਾਂ ਕਿਸੇ ਦਾ ਧਿਆਨ ਹਾਕਿਮ ਵੱਲ ਗਿਆ। ਰੋਜ਼ਾਨਾ ਵਾਂਗ ਜਾਗਿਆ ਨਾ ਹੋਣ ਕਾਰਨ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਹਾਕਿਮ ਕੋਲ ਜਾ ਕੇ ਵੇਖਿਆ। ਹਾਕਿਮ ਸਿੰਘ ਮ੍ਰਿਤਕ ਪਏ ਮਿਲੇ। 

ਇਹ ਵੀ ਪੜ੍ਹੋ- ਫਲਾਈਟ ਦੇ ਪਖ਼ਾਨੇ 'ਚ 1 ਘੰਟੇ ਤੱਕ ਯਾਤਰੀ ਦੇ ਅਟਕੇ ਰਹੇ ਸਾਹ, ਉਡਾਣ ਦੌਰਾਨ ਲਾਕ ਹੋਇਆ ਖਰਾਬ

ਹਾਕਿਮ ਦੀ ਮੌਤ ਦੀ ਖ਼ਬਰ ਮੁਹੱਲੇ ਵਿਚ ਫੈਲੀ ਤਾਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਸੂਚਨਾ ਮਿਲਣ 'ਤੇ ਉਨ੍ਹਾਂ ਦੇ ਭਰਾ-ਭਤੀਜੇ ਵੀ ਪਹੁੰਚੇ। ਉਹ ਲਾਸ਼ ਨੂੰ ਘਰ ਲੈ ਗਏ ਅਤੇ ਕਿਹਾ ਕਿ ਉਹ ਹਾਕਿਮ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜ ਨਾਲ ਕਰਨਗੇ। ਕਿਸੇ ਨੇ ਸੋਚਿਆ ਨਹੀਂ ਸੀ ਆਪਣਾ ਪਿੰਡਦਾਨ ਅਤੇ 13ਵੀਂ 'ਤੇ ਭੋਜ ਕਰਾਉਣ ਵਾਲਾ ਹਾਕਿਮ ਦੋ ਦਿਨ ਬਾਅਦ ਹੀ ਦੁਨੀਆ ਨੂੰ ਅਲਵਿਦਾ ਆਖ ਜਾਵੇਗਾ। ਹੁਣ ਉਨ੍ਹਾਂ ਦੀ ਮੌਤ ਮਗਰੋਂ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕ ਚਰਚਾ ਕਰ ਰਹੇ ਹਨ ਕਿ ਹਾਕਿਮ ਨੂੰ ਆਪਣੀ ਮੌਤ ਦਾ ਪਹਿਲਾਂ ਹੀ ਖ਼ਦਸ਼ਾ ਹੋ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News