ਜਦੋਂ ਅਵਾਰਾ ਕੁੱਤੇ ਦਾ ਪਿੱਛਾ ਕਰਦੇ-ਕਰਦੇ ਘਰ ''ਚ ਜਾ ਵੜਿਆ ਤੇਂਦੁਆ...
Saturday, May 03, 2025 - 01:44 PM (IST)

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਕਰੌਲੀ ਜ਼ਿਲ੍ਹੇ 'ਚ ਸ਼ੁੱਕਰਵਾਰ ਦੀ ਰਾਤ ਨੂੰ ਇਕ ਕੁੱਤੇ ਦਾ ਪਿੱਛਾ ਕਰਦੇ-ਕਰਦੇ ਤੇਂਦੁਆ ਇਕ ਘਰ 'ਚ ਜਾ ਵੜਿਆ ਤੇ ਉੱਥੇ ਇਕ ਕਮਰੇ 'ਚ ਬੰਦ ਹੋ ਗਿਆ। ਇਸ ਘਟਨਾ ਮਗਰੋਂ ਘਰ 'ਚ ਮੌਜੂਦ ਲੋਕਾਂ ਦੇ ਤਾਂ ਪੈਰਾਂ ਹੇਠੋਂ ਜ਼ਮੀਨ ਹੀ ਖ਼ਿਸਕ ਗਈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਘਟਨਾ ਸੁਰੌਠ ਥਾਣਾ ਇਲਾਕੇ 'ਚ ਪੈਂਦੇ ਇਕ ਪਿੰਡ 'ਚ ਵਾਪਰੀ, ਜਿੱਥੇ ਸ਼ੁੱਕਰਵਾਰ ਨੂੰ ਇਕ ਤੇਂਦੁਆ ਅਵਾਰਾ ਕੁੱਤੇ ਦਾ ਪਿੱਛਾ ਕਰਦੇ ਹੋਏ ਇਕ ਘਰ 'ਚ ਜਾ ਵੜਿਆ। ਹਾਲਾਂਕਿ ਕੁੱਤਾ ਤਾਂ ਕਮਰੇ 'ਚੋਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਿਆ, ਪਰ ਤੇਂਦੁਆ ਉਸ ਘਰ ਦੇ ਇਕ ਕਮਰੇ 'ਚ ਕੈਦ ਹੋ ਗਿਆ।
ਇਹ ਵੀ ਪੜ੍ਹੋ- PoK 'ਚ ਵਧੀ ਟੈਂਸ਼ਨ ! 1,000 ਤੋਂ ਵੱਧ ਮਦਰੱਸੇ ਕੀਤੇ ਗਏ ਬੰਦ, ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਐਮਰਜੈਂਸੀ ਟ੍ਰੇਨਿੰਗ
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਘਰ ਵਾਲਿਆਂ ਨੇ ਤੇਂਦੁਏ ਨੂੰ ਕਮਰੇ 'ਚ ਬੰਦ ਕਰ ਕੇ ਬਾਹਰੋਂ ਦਰਵਾਜ਼ਾ ਲਗਾ ਦਿੱਤਾ ਤੇ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮਿਲਦਿਆਂ ਹੀ ਪੁਲਸ ਤੇ ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਤੇ ਤੇਂਦੁਏ ਨੂੰ ਪਿੰਜਰੇ 'ਚ ਬੰਦ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e