ਖ਼ਸਤਾਹਾਲ ਮਕਾਨ ਹੋਇਆ ਢਹਿ-ਢੇਰੀ, ਮਲਬੇ ਹੇਠਾਂ ਦੱਬ ਕੇ ਬੱਚੀ ਦੀ ਮੌਤ

Monday, Sep 02, 2024 - 04:16 PM (IST)

ਖ਼ਸਤਾਹਾਲ ਮਕਾਨ ਹੋਇਆ ਢਹਿ-ਢੇਰੀ, ਮਲਬੇ ਹੇਠਾਂ ਦੱਬ ਕੇ ਬੱਚੀ ਦੀ ਮੌਤ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਥਾਣਾ ਗੋਵਿੰਦ ਨਗਰ ਸਥਿਤ ਨਵੀਂ ਬਸਤੀ ਖੇਤਰ 'ਚ ਇਕ ਮਕਾਨ ਦੇ ਅਚਾਨਕ ਢਹਿ ਜਾਣ ਕਾਰਨ ਉਸ ਦੇ ਮਲਬੇ ਹੇਠਾਂ ਦੱਬ ਕੇ 3 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ 4 ਹੋਰ ਜ਼ਖ਼ਮੀ ਹੋ ਗਏ। ਪੁਲਸ ਸੁਪਰਡੈਂਟ ਅਰਵਿੰਦ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਡੀਗ ਗੇਟ ਖੇਤਰ ਦੇ ਨਵੀਂ ਬਸਤੀ ਇਲਾਕੇ ਵਿਚ ਐਤਵਾਰ ਦੇਰ ਰਾਤ 2 ਵਜੇ ਉਸ ਸਮੇਂ ਵਾਪਰਿਆ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਗੂੜੀ ਨੀਂਦ ਸੁੱਤੇ ਹੋਏ ਸਨ।

ਹਾਦਸੇ ਵਿਚ ਮਕਾਨ ਮਾਲਕ ਜਫਰ, ਉਸ ਦੀ ਪਤਨੀ ਅਤੇ ਤਿੰਨ ਬੱਚਿਆਂ ਮਲਬੇ ਹੇਠਾਂ ਦੱਬੇ ਗਏ। ਪੁਲਸ ਮੁਤਾਬਕ ਜਦੋਂ ਤੱਕ ਉਨ੍ਹਾਂ ਸਾਰਿਆਂ ਨੂੰ ਉੱਥੋਂ ਕੱਢਿਆ ਜਾਂਦਾ, ਉਨ੍ਹਾਂ ਦੀ ਤਿੰਨ ਸਾਲ ਦੀ ਬੱਚੀ ਦੀ ਮੌਤ ਹੋ ਚੁੱਕੀ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਕਾਨ ਬਹੁਤ ਪੁਰਾਣਾ ਅਤੇ ਖ਼ਸਤਾਹਾਲ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ। ਮ੍ਰਿਤਕ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Tanu

Content Editor

Related News