ਯਮੁਨਾ ਐਕਸਪ੍ਰੈੱਸ ਵੇਅ ''ਤੇ ਭਿਆਨਕ ਹਾਦਸਾ, ਪਰਿਵਾਰ ਦੇ 7 ਜੀਆਂ ਦੀ ਮੌਤ

Saturday, May 07, 2022 - 11:05 AM (IST)

ਯਮੁਨਾ ਐਕਸਪ੍ਰੈੱਸ ਵੇਅ ''ਤੇ ਭਿਆਨਕ ਹਾਦਸਾ, ਪਰਿਵਾਰ ਦੇ 7 ਜੀਆਂ ਦੀ ਮੌਤ

ਆਗਰਾ (ਵਾਰਤਾ)- ਯਮੁਨਾ ਐਕਸਪ੍ਰੈੱਸ ਵੇਅ 'ਤੇ ਮਥੁਰਾ ਨੇੜੇ ਸ਼ਨੀਵਾਰ ਤੜਕੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਅਤੇ ਜਦੋਂ ਕਿ ਇਕ ਮੁੰਡੇ ਸਮੇਤ ਤਿੰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਇਹ ਸਾਰੇ ਲੋਕ ਹਰਦੋਈ ਜ਼ਿਲ੍ਹੇ ਦੇ ਸੰਡੀਲਾ ਖੇਤਰ 'ਚ ਪਿੰਡ ਬਹਾਦਰਪੁਰ ਦੇ ਵਾਸੀ ਸਨ ਅਤੇ ਆਪਣੇ ਪਿੰਡ ਤੋਂ ਨੋਇਡਾ ਪਰਤ ਰਹੇ ਸਨ। ਮ੍ਰਿਤਕਾਂ 'ਚ ਤਿੰਨ ਔਰਤਾਂ, ਇਕ ਮੁੰਡਾ ਅਤੇ ਤਿੰਨ ਪੁਰਸ਼ ਸ਼ਾਮਲ ਹਨ। ਹਾਦਸੇ 'ਚ ਜ਼ਖ਼ਮੀ ਹੋਏ ਇਕ ਮੁੰਡੇ ਸਮੇਤ 2 ਲੋਕਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਨੂੰ ਮਥੁਰਾ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਟੀਕਾਕਰਨ 190 ਕਰੋੜ ਦੇ ਪਾਰ, 3800 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਪੁਲਸ ਸੂਤਰਾਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 5 ਵਜੇ ਹੋਇਆ, ਜਦੋਂ ਮਥੁਰਾ ਜ਼ਿਲ੍ਹੇ ਦੇ ਥਾਣਾ ਨੌਹਝੀਲ ਖੇਤਰ 'ਚ ਯਮੁਨਾ ਐਕਸਪ੍ਰੈੱਸ ਵੇਅ ਦੇ ਬਾਜਨਾ ਕਟ ਨੇੜੇ ਸ਼ਨੀਵਾਰ ਵੈਗਨ-ਆਰ ਕਾਰ ਨੇ ਦੂਜੇ ਵਾਹਨ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਕਾਰ 'ਚ ਬਹਾਦਰਪੁਰ ਵਾਸੀ ਲੱਲੂ ਗੌਤਮ, ਉਨ੍ਹਾਂ ਦੇ ਬੇਟੇ ਰਾਜੇਸ਼, ਗੋਪਾਲ ਗੌਤਮ, ਸੰਜੇ, ਉਸ ਦੀ ਪਤਨੀ ਨਿਸ਼ਾ, ਲੱਲੂ ਦੀ ਪਤਨੀ ਛੁਟਕੀ, ਰਾਜੇਸ਼ ਦੀ ਪਤਨੀ ਨੰਦਨੀ, ਸੰਜੇ ਦੇ ਪੁੱਤਰ ਧੀਰਜ ਅਤੇ ਸੰਜੇ ਦੇ ਦੂਜੇ ਬੇਟੇ ਕ੍ਰਿਸ਼ ਸਵਾਰ ਸਨ। ਹਾਦਸੇ 'ਚ ਕ੍ਰਿਸ਼ ਅਤੇ ਗੋਪਾਲ ਜ਼ਖ਼ਮੀ ਹੋ ਗਏ। ਬਾਕੀ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ। ਇਹ ਸਾਰੇ ਲੋਕ ਆਪਣੇ ਮੂਲ ਪਿੰਡ ਬਹਾਦਰਪੁਰ ਹਰਦੋਈ ਤੋਂ ਵਿਆਹ ਸਮਾਰੋਹ ਤੋਂ ਕਾਸਨਾ ਸਦਰਪੁਰਾ, ਗੌਤਮ ਬੁੱਧ ਨਗਰ ਪਰਤ ਰਹੇ ਸਨ। ਹਾਦਸੇ ਕਾਰਨ ਕਾਫ਼ੀ ਦੇਰ ਤੱਕ ਆਵਾਜਾਈ ਰੁਕੀ ਰਹੀ। ਨੁਕਸਾਨੀ ਕਾਰ ਨੂੰ ਹਟਾ ਕੇ ਆਵਾਜਾਈ ਆਮ ਕਰਵਾਈ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News