ਕਸ਼ਮੀਰ ''ਚ ਸ਼ੁਰੂ ਹੋਈ ਚੰਗੀ ਪਹਿਲ, ਕੁੜੀ ਹੋਈ ਤਾਂ ਲਗਾਓ ਦਰੱਖਤ, ਇਸ ਤੋਂ ਮਿਲੀ ਰਾਸ਼ੀ ਦੀ ਹੋਵੇਗੀ FD

07/18/2022 3:33:14 PM

ਸ਼੍ਰੀਨਗਰ- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੁੜੀਆਂ ਨਾਲ ਹੋ ਰਹੇ ਭੇਦਭਾਵ ਅਤੇ ਇਸ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਇਕ ਚੰਗੀ ਪਹਿਲ ਕੀਤੀ ਹੈ। ਇਸ ਦੇ ਅਧੀਨ ਸੂਬੇ 'ਚ ਕਿਸੇ ਵੀ ਪਰਿਵਾਰ 'ਚ ਧੀ ਦਾ ਜਨਮ ਹੋਣ 'ਤੇ ਖੁਸ਼ੀ ਮਨਾਉਣ ਦੇ ਪ੍ਰਤੀਕ ਸਵਰੂਪ ਹਰ ਵਾਰ ਦਰੱਖਤ ਲਗਾਏ ਜਾਣਗੇ। ਵਾਤਾਵਰਣ ਸੁਰੱਖਿਆ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਨੂੰ 'ਵਨ ਗਰਲਚਾਈਲਡ ਵਨ ਪਲਾਂਟ' ਯਾਨੀ ਇਕ ਧੀ ਇਕ ਪੌਦਾ ਨਾਮ ਦਿੱਤਾ ਗਿਆ ਹੈ। ਇਸ ਦੇ ਅਧੀਨ ਪਰਿਵਾਰ 'ਚ ਧੀ ਆਉਂਦੇ ਹੀ ਪਰਿਵਾਰ ਵਾਲੇ ਇਕ ਦਰੱਖਤ ਲਗਾਉਣਗੇ।

ਪਰਿਵਾਰ ਇਕ ਤੋਂ ਜ਼ਿਆਦਾ ਪੌਦੇ ਵੀ ਲਗਾ ਸਕਦਾ ਹੈ। ਜੰਗਲਾਤ ਵਿਭਾਗ ਦੇ ਸੀਨੀਅਰ ਅਫ਼ਸਰ ਇਰਫਾਨ ਅਲੀ ਸ਼ਾਹ ਕਹਿੰਦੇ ਹਨ,''ਕਸ਼ਮੀਕ ਸੂਬੇ 'ਚ ਵੀ ਪੁਰਸ਼ ਪ੍ਰਧਾਨ ਮਾਨਸਿਕਤਾ ਹੈ। ਹਾਲੇ ਵੀ ਕੁਝ ਮਾਤਾ-ਪਿਤਾ ਬੱਚੀਆਂ ਨੂੰ ਸਵੀਕਾਰ ਕਰਨ 'ਚ ਝਿਜਕਦੇ ਹਨ। ਇਸ ਪਹਿਲ ਰਾਹੀਂ ਅਸੀਂ ਬੇਟੀਆਂ ਦੇ ਜਨਮ ਨੂੰ ਵਾਤਾਵਰਣ ਸੁਰੱਖਿਆ ਨਾਲ ਜੋੜ ਕੇ ਮਨਾਉਣ ਲਈ ਪ੍ਰੇਰਿਤ ਕਰਦੇ ਹਾਂ, ਸਾਨੂੰ ਉਮੀਦ ਹੈ ਲੋਕ ਧੀਆਂ ਦੇ ਜਨਮ ਨੂੰ ਹੁਣ ਦੁੱਗਣੀ ਖੁਸ਼ੀ ਨਾਲ ਸੈਲੀਬ੍ਰੇਟ ਕਰਨਗੇ। ਇਸ ਪ੍ਰੋਗਰਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਲਗਾਏ ਗਏ ਪੌਦਿਆਂ ਦੇ ਦਰੱਖਤ ਬਣਨ 'ਤੇ ਫ਼ਲ ਅਤੇ ਲੱਕੜ ਨਾਲ ਹੋਣ ਵਾਲੀ ਰਾਸ਼ੀ ਦੀ ਐੱਫ.ਡੀ. ਧੀਆਂ ਦੇ ਨਾਮ ਕਰ ਦਿੱਤੀ ਜਾਵੇਗੀ। ਜਦੋਂ ਧੀ ਵਿਆਹ ਯੋਗ ਹੋ ਜਾਵੇਗੀ ਤਾਂ ਇਸ ਰਾਸ਼ੀ ਦਾ ਇਸਤੇਮਾਲ ਉਸ ਦੀਆਂ ਜ਼ਰੂਰਤਾਂ ਲਈ ਕੀਤਾ ਜਾਵੇਗਾ।


DIsha

Content Editor

Related News