ਸੜਕ ''ਤੇ ਲੜਕੀ ਨਾਲ ਕਰ ਰਿਹਾ ਸੀ ਕੁੱਟਮਾਰ, ਭੀੜ ਨੇ ਕੀਤੀ ਛਿੱਤਰ ਪਰੇਡ

Sunday, Sep 15, 2024 - 06:27 PM (IST)

ਸੜਕ ''ਤੇ ਲੜਕੀ ਨਾਲ ਕਰ ਰਿਹਾ ਸੀ ਕੁੱਟਮਾਰ, ਭੀੜ ਨੇ ਕੀਤੀ ਛਿੱਤਰ ਪਰੇਡ

ਡਿੰਡੋਰੀ - ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲ੍ਹੇ ’ਚ ਇਕ ਨਾਬਾਲਗ ਲੜਕੀ ਦੀ ਕੁੱਟਮਾਰ ਕਰਨ ਲਈ ਭੀੜ ਵੱਲੋਂ ਇਕ ਵਿਅਕਤੀ ਨੂੰ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਇਸ ਦੀ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਦਿੱਤੀ। ਡਿੰਡੋਰੀ ਦੀ ਪੁਲਸ ਸੁਪਰਡੈਂਟ ਵਾਹਿਨੀ ਸਿੰਘ ਨੇ ਦੱਸਿਆ ਕਿ ਜਬਲਪੁਰ ਨਿਵਾਸੀ ਰਾਹੁਲ ਪਟੇਲ ਨੂੰ ਸ਼ਨੀਵਾਰ ਨੂੰ ਕੋਹਨੀ ਡਿਓਰੀ ਪਿੰਡ ਦੇ ਲੋਕਾਂ ਨੇ ਉਸ ਸਮੇਂ ਫੜ ਲਿਆ ਜਦੋਂ ਉਹ ਇਕ ਨਾਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰ ਰਿਹਾ ਸੀ। ਉਸ ਨੇ ਕਿਹਾ, ''ਪਟੇਲ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਉਸ ਨੇ ਅਤੇ ਅਭਿਸ਼ੇਕ ਮਹੋਬੀਆ ਨੇ ਲਗਭਗ ਡੇਢ ਸਾਲ ਪਹਿਲਾਂ ਕੁੰਡਮ ਇਲਾਕੇ ਤੋਂ ਇਕ ਲੜਕੀ ਨੂੰ ਅਗਵਾ ਕਰ ਕੇ ਵੇਚ ਦਿੱਤਾ ਸੀ। ਸੋਸ਼ਲ ਮੀਡੀਆ 'ਤੇ ਉਸ ਤੋਂ ਪੁੱਛ-ਪੜਤਾਲ ਕਰਨ ਦਾ ਵੀਡੀਓ ਵੀ ਵਾਇਰਲ ਹੋਇਆ ਹੈ। ਮਾਮਲੇ ਦੀ ਜਾਂਚ ਵਧੀਕ ਪੁਲਸ ਸੁਪਰਡੈਂਟ ਅਤੇ ਉਪ ਮੰਡਲ ਅਧਿਕਾਰੀ ਪੁਲਸ (ਐਸ.ਡੀ.ਓ.ਪੀ.) ਵੱਲੋਂ ਕੀਤੀ ਜਾ ਰਹੀ ਹੈ ਅਤੇ ਮਹੋਬੀਆ ਤੋਂ ਵੀ ਪੁੱਛ-ਪੜਤਾਲ ਕੀਤੀ ਗਈ ਹੈ।'' ਉਨ੍ਹਾਂ ਕਿਹਾ ਕਿ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੂਰੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ 20 ਸਾਲਾ ਗਰਭਵਤੀ ਵਿਦਿਆਰਥਣ ਨੂੰ HC ਨੇ ਦਿੱਤੀ ਗਰਭਪਾਤ ਕਰਨ ਦੀ ਇਜਾਜ਼ਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sunaina

Content Editor

Related News