ਮਹਿਲਾ ਕਲਾਕਾਰ ਨਾਲ ਦੋਸਤ ਦੇ ਸਾਥੀ ਨੇ ਕੀਤੀ ਗੰਦੀ ਕਰਤੂਤ, ਦਰਵਾਜ਼ਾ ਭੰਨ ਕੇ ਵੜ ਆਇਆ ਅੰਦਰ ਤੇ ਫਿਰ...
Sunday, Oct 20, 2024 - 11:27 PM (IST)
ਨਵੀਂ ਦਿੱਲੀ : ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿਚ ਇਕ ਹਰਿਆਣਾ ਦੀ ਗਾਇਕਾ (ਕਲਾਕਾਰ) ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਦੋਸ਼ ਹੈ ਕਿ ਪੀੜਤ ਮਹਿਲਾ ਗਾਇਕਾ ਦੇ ਦੋਸਤ ਦੇ ਸਾਥੀ ਨੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਮੁਲਜ਼ਮ ਤੋਂ ਬਚਣ ਲਈ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ 112 'ਤੇ ਫੋਨ ਕਰਕੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਹੈ।
ਫਲੈਟ 'ਤੇ ਆ ਕੇ ਕੀਤਾ ਦੁਰਵਿਵਹਾਰ
ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰਾਜਨਗਰ ਐਕਸਟੈਂਸ਼ਨ ਦੀ ਇਕ ਸੁਸਾਇਟੀ ਵਿਚ ਵਾਪਰੀ। ਪੀੜਤਾ ਦਾ ਕਹਿਣਾ ਹੈ ਕਿ ਉਹ ਦੋ ਦਿਨਾਂ ਤੋਂ ਕਿਸੇ ਜਾਣ-ਪਛਾਣ ਵਾਲੇ ਦੇ ਘਰ ਰਹਿ ਰਹੀ ਸੀ। ਉਸ ਦੇ ਨਾਲ ਸਥਾਨਕ ਨੌਜਵਾਨ ਆਕਾਸ਼ ਤਿਆਗੀ ਅਤੇ ਹੋਰ ਲੋਕ ਵੀ ਆ ਰਹੇ ਸਨ। ਸ਼ੁੱਕਰਵਾਰ ਦੇਰ ਰਾਤ ਆਕਾਸ਼ ਤਿਆਗੀ ਉਨ੍ਹਾਂ ਦੇ ਫਲੈਟ 'ਤੇ ਆਇਆ ਅਤੇ ਆਪਣੇ ਸਾਥੀ ਨਾਲ ਦੁਰਵਿਵਹਾਰ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਬਾਬਾ ਸਿੱਦੀਕੀ ਕਤਲ ਕੇਸ 'ਚ 10ਵੀਂ ਗ੍ਰਿਫ਼ਤਾਰੀ, ਪੁਲਸ ਨੇ ਭਗਵੰਤ ਸਿੰਘ ਨੂੰ ਨਵੀ ਮੁੰਬਈ ਤੋਂ ਕੀਤਾ ਕਾਬੂ
ਦਰਵਾਜ਼ਾ ਤੋੜ ਕੇ ਲੜਕੀ ਨਾਲ ਕੀਤੀ ਕੁੱਟਮਾਰ
ਪੀੜਤਾ ਨੇ ਕਿਸੇ ਤਰ੍ਹਾਂ ਉਸ ਦੇ ਚੁੰਗਲ 'ਚੋਂ ਬਚ ਕੇ ਆਪਣੇ ਆਪ ਨੂੰ ਇਕ ਕਮਰੇ 'ਚ ਬੰਦ ਕਰ ਲਿਆ, ਫਿਰ ਵੀ ਮੁਲਜ਼ਮ ਨਹੀਂ ਮੰਨਿਆ ਅਤੇ ਦਰਵਾਜ਼ਾ ਤੋੜ ਕੇ ਕਮਰੇ 'ਚ ਦਾਖਲ ਹੋ ਗਿਆ ਅਤੇ ਲੜਕੀ ਨਾਲ ਕੁੱਟਮਾਰ ਕੀਤੀ। ਲੜਕੀ ਨੇ ਕਿਸੇ ਤਰ੍ਹਾਂ ਪਿੱਛਾ ਛੁਡਾ ਕੇ ਰੌਲਾ ਪਾਇਆ ਤਾਂ ਮੁਲਜ਼ਮ ਉਸ ਨੂੰ ਧਮਕੀਆਂ ਦਿੰਦੇ ਹੋਏ ਭੱਜ ਗਿਆ। ਪੀੜਤਾ ਦਾ ਦੋਸ਼ ਹੈ ਕਿ ਪੁਲਸ ਨੇ ਸ਼ਿਕਾਇਤ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਹੀ ਮਾਮਲਾ ਦਰਜ ਕਰ ਲਿਆ। ਏਸੀਪੀ ਨੰਦਗ੍ਰਾਮ ਦਾ ਕਹਿਣਾ ਹੈ ਕਿ ਮੁਲਜ਼ਮ ਆਕਾਸ਼ ਤਿਆਗੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਾਮਲੇ 'ਚ ਐੱਸਪੀ ਨੇ ਕਹੀ ਇਹ ਗੱਲ
ਏ.ਸੀ.ਪੀ ਨੰਦਗ੍ਰਾਮ ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਦਿੱਲੀ ਨਿਵਾਸੀ ਔਰਤ (ਹਰਿਆਣਵੀ ਗਾਇਕਾ) ਨੇ ਨੰਦਗ੍ਰਾਮ ਥਾਣੇ 'ਚ ਦਰਖਾਸਤ ਦਿੱਤੀ ਸੀ ਕਿ ਜਦੋਂ ਉਹ ਰਾਤ ਨੂੰ ਰਾਜਨਗਰ ਐਕਸਟੈਨਸ਼ਨ ਸਥਿਤ ਇਕ ਸੁਸਾਇਟੀ 'ਚ ਆਪਣੇ ਮਰਦ ਦੋਸਤ ਨੂੰ ਮਿਲਣ ਗਈ ਸੀ ਤਾਂ ਉਸ ਦਾ ਦੋਸਤ ਆਕਾਸ਼ ਪਹਿਲਾਂ ਤੋਂ ਹੀ ਉਥੇ ਮੌਜੂਦ ਸੀ, ਜਿਹੜਾ ਨਸ਼ੇ ਵਿਚ ਸੀ। ਉਸ ਨੇ ਔਰਤ 'ਤੇ ਹਮਲਾ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਮਿਲੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਹੋਰ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8