ਮੁੰਬਈ ਜਾਣ ਵਾਲੇ ਜਹਾਜ਼ ਦਾ ਫਟਿਆ ਟਾਇਰ ! ਯਾਤਰੀਆਂ ਦੇ ਸੁੱਕੇ ਸਾਹ

Friday, Sep 12, 2025 - 05:15 PM (IST)

ਮੁੰਬਈ ਜਾਣ ਵਾਲੇ ਜਹਾਜ਼ ਦਾ ਫਟਿਆ ਟਾਇਰ ! ਯਾਤਰੀਆਂ ਦੇ ਸੁੱਕੇ ਸਾਹ

ਨੈਸ਼ਨਲ ਡੈਸਕ : ਕਾਂਡਲਾ (ਗੁਜਰਾਤ) ਤੋਂ ਮੁੰਬਈ ਲਈ ਉਡਾਨ ਭਰਨ ਵਾਲੇ ਸਪਾਈਸਜੈੱਟ ਦੇ ਇੱਕ ਜਹਾਜ਼ ਨਾਲ ਅਣਹੋਣੀ ਵਾਪਰੀ। ਟੇਕ-ਆਫ਼ ਦੌਰਾਨ ਜਹਾਜ਼ ਦਾ ਇੱਕ ਟਾਇਰ ਫਟ ਗਿਆ ਤੇ ਰਨਵੇਅ 'ਤੇ ਹੀ ਡਿੱਗ ਪਿਆ। ਇਸ ਘਟਨਾ ਤੋਂ ਬਾਅਦ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ 12 ਸਤੰਬਰ ਨੂੰ ਸਪਾਈਸਜੈੱਟ ਦੀ Q400 ਉਡਾਨ ਕਾਂਡਲਾ ਤੋਂ ਮੁੰਬਈ ਲਈ ਉਡਾਣ ਭਰੀ ਸੀ। ਉਡਾਣ ਦੌਰਾਨ ਰਨਵੇਅ 'ਤੇ ਜਹਾਜ਼ ਦਾ ਬਾਹਰੀ ਪਹੀਆ ਮਿਲਿਆ। ਹਾਲਾਂਕਿ ਪਾਇਲਟ ਨੇ ਸਥਿਤੀ 'ਤੇ ਕਾਬੂ ਰੱਖਦੇ ਹੋਏ ਜਹਾਜ਼ ਨੂੰ ਮੁੰਬਈ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ।
ਜਹਾਜ਼ ਵਿੱਚ ਸਵਾਰ 75 ਯਾਤਰੀਆਂ ਦੀ ਜ਼ਿੰਦਗੀ ਬਚ ਗਈ। ਲੈਂਡਿੰਗ ਤੋਂ ਬਾਅਦ ਜਹਾਜ਼ ਸੁਚਾਰੂ ਢੰਗ ਨਾਲ ਟਰਮੀਨਲ ਤੱਕ ਲਿਆਂਦਾ ਗਿਆ ਅਤੇ ਸਾਰੇ ਯਾਤਰੀ ਆਮ ਤੌਰ 'ਤੇ ਉਤਰ ਗਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Shubam Kumar

Content Editor

Related News