ਮੇਰਠ: ਕੈਮੀਕਲ ਫੈਕਟਰੀ ’ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ
Wednesday, Apr 27, 2022 - 03:59 PM (IST)
ਮੇਰਠ– ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਕਸਬਾ ਮਵਾਨਾ ’ਚ ਬੁੱਧਵਾਰ ਦੁਪਹਿਰ ਇਕ ਕੈਮੀਕਲ ਫੈਕਟਰੀ ’ਚ ਭਿਆਨਕ ਅੱਗ ਲੱਗ ਨਾਲ ਹਫੜਾ-ਦਫੜੀ ਮਚ ਗਈ। ਫੈਕਟਰੀ ’ਚ ਫਸੇ 18 ਮਜ਼ਦੂਰਾਂ ਨੂੰ ਸਮੇਂ ਰਹਿੰਦੇ ਬਾਹਰ ਕੱਢ ਲਿਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਆਲੇ-ਦੁਆਲੇ ਦੇ ਜ਼ਿਲ੍ਹਿਆਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਉਣੀਆਂ ਪਈਆਂ, ਜਿਨ੍ਹਾਂ ਨੂੰ ਫੈਕਟਰੀ ’ਚ ਲੱਗੀ ਅੱਗ ਬੁਝਾਉਣ ’ਚ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ- ਗਾਜ਼ੀਆਬਾਦ: ਇੰਜੀਨੀਅਰਿੰਗ ਕਾਲਜ ’ਚ ਵੱਡਾ ਹਾਦਸਾ, ਲਿਫਟ ਟੁੱਟਣ ਨਾਲ 8 ਵਿਦਿਆਰਥੀ ਹੋਏ ਜ਼ਖਮੀ
ਪੁਲਸ ਮੁਤਾਬਕ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 24 ਕਿਲੋਮੀਟਰ ਦੂਰ ਕਸਬਾ ਮਵਾਨਾ ਸਥਿਤ ਮਹਾਲਕਸ਼ਮੀ ਗਰੁੱਪ ਦੀ ਇਕ ਕੈਮੀਕਲ ਫੈਕਟਰੀ ’ਚ ਅੱਜ ਦੁਪਹਿਰ ਉਸ ਸਮੇਂ ਅੱਗ ਲੱਗ ਗਈ, ਜਦੋਂ ਅੰਦਰ ਡੇਢ ਦਰਜਨ ਮਜ਼ਦੂਰ ਕੰਮ ਕਰ ਰਹੇ ਸਨ। ਕੈਮੀਕਲ ਨਾਲ ਭਰੇ ਬੈਰਲਾਂ ਦੇ ਅੱਗ ਫੜਨ ਦੀ ਵਜ੍ਹਾ ਨਾਲ ਧਮਾਕੇ ਦੇ ਨਾਲ ਕੁਝ ਹੀ ਦੇਰ ’ਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੇ ਨਾਲ ਹੀ ਦੂਰ-ਦੂਰ ਤੱਕ ਧੂੰਆਂ ਹੀ ਧੂੰਆਂ ਫੈਲ ਗਿਆ।
ਇਹ ਵੀ ਪੜ੍ਹੋ- ਰੈਸਟੋਰੈਂਟ ’ਚ ਬਾਊਂਸਰਾਂ ਵਲੋਂ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪਤਨੀ ਦਾ ਰੋ-ਰੋ ਬੁਰਾ ਹਾਲ
ਸਾਵਧਾਨੀ ਦੇ ਤੌਰ ’ਤੇ ਆਲੇ-ਦੁਆਲੇ ਦੇ ਇਲਾਕੇ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲੀ ਨਜ਼ਰ ’ਚ ਅੱਗ ਬਿਜਲੀ ਦੇ ਸ਼ਾਟ ਸਰਕਿਟ ਨਾਲ ਲੱਗੀ ਪ੍ਰਤੀਤ ਹੋ ਰਹੀ ਹੈ। ਜਿਸ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ- ਕਲਯੁੱਗੀ ਪਿਓ ਦੀ ਕਰਤੂਤ, ਮਾਸੂਮ ਪੁੱਤ-ਧੀ ਨੂੰ ਖੂਹ 'ਚ ਸੁੱਟਿਆ, ਪਤਾ ਚੱਲਦਿਆਂ ਹੀ ਧਾਹਾਂ ਮਾਰ-ਮਾਰ ਰੋਣ ਲੱਗੀ ਮਾਂ