ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ, ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

Sunday, Aug 10, 2025 - 11:14 PM (IST)

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ, ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

ਪੀਲੀਭੀਤ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ ਦੇ ਬਰਖੇੜਾ ਥਾਣਾ ਖੇਤਰ ਦੇ ਕਟਕਵਾੜਾ ਪਿੰਡ ’ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਸਤਪਾਲ (45) ਦੀ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਅਨੁਸਾਰ ਸ਼ਨੀਵਾਰ ਰਾਤ ਹੋਏ ਇਸ ਝਗੜੇ ’ਚ ਦੋਵਾਂ ਧਿਰਾਂ ਦੇ 9 ਵਿਅਕਤੀ ਜ਼ਖਮੀ ਹੋ ਗਏ।ਤਣਾਅਪੂਰਨ ਸਥਿਤੀ ਨੂੰ ਵੇਖਦੇ ਹੋਏ ਪਿੰਡ ’ਚ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਅਨੁਸਾਰ ਹਰੀਸ਼ੰਕਰ ਅਤੇ ਸਤਪਾਲ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸੂਰਜਪਾਲ ਤੇ ਨੰਨ੍ਹੇ ਲਾਲ ਨਾਲ ਝਗੜਾ ਚੱਲ ਰਿਹਾ ਸੀ।


author

Hardeep Kumar

Content Editor

Related News