‘ਯੇ ਪ੍ਰੇਮ ਮੋਲ ਲੀਆ’ ਦੀ ਸ਼ੂਟਿੰਗ ਪੂਰੀ, 27 ਨਵੰਬਰ ਨੂੰ ਹੋਵੇਗੀ ਰਿਲੀਜ਼

Saturday, Aug 01, 2026 - 10:21 AM (IST)

‘ਯੇ ਪ੍ਰੇਮ ਮੋਲ ਲੀਆ’ ਦੀ ਸ਼ੂਟਿੰਗ ਪੂਰੀ, 27 ਨਵੰਬਰ ਨੂੰ ਹੋਵੇਗੀ ਰਿਲੀਜ਼

ਮੁੰਬਈ- ਪ੍ਰਸਿੱਧ ਫਿਲਮਕਾਰ ਸੂਰਜ ਬੜਜਾਤੀਆ ਆਪਣੀ ਖਾਸ ਸ਼ੈਲੀ ਦੀ ਇਕ ਹੋਰ ਪਰਿਵਾਰਕ ਮਨੋਰੰਜਕ ਫਿਲਮ ‘ਯੇ ਪ੍ਰੇਮ ਮੋਲ ਲੀਆ’ ਨਾਲ ਵਾਪਸੀ ਕਰ ਰਹੇ ਹਨ, ਜਿਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਰਾਜਸ਼੍ਰੀ ਪ੍ਰੋਡਕਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਅਤੇ ਮਹਾਵੀਰ ਜੈਨ ਫਿਲਮਜ਼ ਦੇ ਸਹਿਯੋਗ ਨਾਲ ਤਿਆਰ ਇਸ ਫਿਲਮ ਵਿਚ ਆਯੁਸ਼ਮਾਨ ਖੁਰਾਣਾ ਤੇ ਸ਼ਰਵਰੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਇਹ ਪਹਿਲੀ ਵਾਰ ਹੈ, ਜਦੋਂ ਇਹ ਨੌਜਵਾਨ ਜੋੜੀ ਸੂਰਜ ਬੜਜਾਤੀਆ ਨਾਲ ਕੰਮ ਕਰ ਰਹੀ ਹੈ। ਫਿਲਮ ਰਾਜਸ਼੍ਰੀ ਦੀ ਪਰੰਪਰਾ ਦੇ ਅਨੁਸਾਰ ਮਿਊਜ਼ੀਕਲ ਫੈਮਿਲੀ ਐਂਟਰਟੇਨਰ ਹੈ। ਇਸ ਦਾ ਸੰਗੀਤ ਹਿਮੇਸ਼ ਰੇਸ਼ਮੀਆ ਨੇ ਤਿਆਰ ਕੀਤਾ ਹੈ। ਇਸ ਵਿਚ ਅਨੁਪਮ ਖੇਰ ਸਮੇਤ ਕਈ ਕਲਾਕਾਰ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਫਿਲਮ 27 ਨਵੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।


author

cherry

Content Editor

Related News