ਵੱਡਾ ਹਾਦਸਾ; ਸਵਾਰੀਆਂ ਨਾਲ ਭਰੀ ਕਾਰ ਭਾਖੜਾ ਨਹਿਰ ''ਚ ਡਿੱਗੀ, 12 ਲੋਕ ਰੁੜ੍ਹੇ

Saturday, Feb 01, 2025 - 10:05 AM (IST)

ਵੱਡਾ ਹਾਦਸਾ; ਸਵਾਰੀਆਂ ਨਾਲ ਭਰੀ ਕਾਰ ਭਾਖੜਾ ਨਹਿਰ ''ਚ ਡਿੱਗੀ, 12 ਲੋਕ ਰੁੜ੍ਹੇ

ਫਤਿਹਾਬਾਦ- ਹਰਿਆਣਾ ਦੇ ਫਤਿਹਾਬਾਦ ਵਿਚ ਧੁੰਦ ਦਾ ਕਹਿਰ ਵੇਖਣ ਨੂੰ ਮਿਲਿਆ। ਇੱਥੇ ਧੁੰਦ ਕਾਰਨ ਰਤੀਆ ਦੇ ਸਰਦਾਰੇਵਾਲਾ ਪਿੰਡ ਨੇੜੇ ਇਕ ਬੇਕਾਬੂ ਕਰੂਜ਼ਰ ਕਾਰ ਨਹਿਰ ਵਿਚ ਡਿੱਗ ਗਈ। ਗੱਡੀ ਵਿਚ 13 ਲੋਕ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਪੰਜਾਬ ਤੋਂ ਵਿਆਹ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ। ਉੱਥੇ ਹੀ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ। ਫਿਲਹਾਲ ਅਜੇ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਕਾਰ ਵਿਚ ਸਵਾਰ ਇਕ ਬੱਚੇ ਨੂੰ ਬਾਹਰ ਕੱਢਿਆ ਗਿਆ ਹੈ ਅਤੇ 12 ਹੋਰ ਲੋਕਾਂ ਦੀ ਭਾਲ ਜਾਰੀ ਹੈ। 

PunjabKesari

ਜਾਣਕਾਰੀ ਮੁਤਾਬਕ ਇਹ ਹਾਦਸਾ ਰਤੀਆ ਦੇ ਪਿੰਡ ਸਰਦੇਵਾਲਾ ਦੇ ਨੇੜੇ ਵਾਪਰਿਆ। ਪੰਜਾਬ ਦੇ ਪਿੰਡ ਜਲਾਲਾਬਾਦ 'ਚ ਵਿਆਹ ਸਮਾਰੋਹ 'ਚ ਕਰੂਜ਼ਰ ਗੱਡੀ ਵਿਚ ਸਵਾਰ ਹੋ ਕੇ ਇਕ ਹੀ ਪਰਿਵਾਰ ਦੇ ਕਰੀਬ 13 ਲੋਕ ਵਿਆਹ ਪ੍ਰੋਗਰਾਮ ਖ਼ਤਮ ਹੋਣ ਮਗਰੋਂ ਸ਼ੁੱਕਰਵਾਰ ਰਾਤ ਨੂੰ ਭਾਰੀ ਧੁੰਦ ਕਾਰਨ ਸਰਦਾਰੇਵਾਲਾ ਨੇੜੇ ਕਰੂਜ਼ਰ ਗੱਡੀ ਸਮੇਤ ਭਾਖੜਾ ਨਹਿਰ ਵਿਚ ਡਿੱਗ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਰਤੀਆ ਇਲਾਕੇ ਦੀ ਪੁਲਸ ਅਤੇ ਨੇੜਲੇ ਪਿੰਡ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਭਾਲ ਸ਼ੁਰੂ ਕਰ ਦਿੱਤੀ। ਦੇਰ ਰਾਤ ਕਾਰ ਨੂੰ ਬਾਹਰ ਕੱਢਿਆ ਗਿਆ ਅਤੇ ਅੰਦਰ ਫਸੇ ਬੱਚੇ ਨੂੰ ਵੀ ਸੁਰੱਖਿਅਤ ਬਚਾ ਲਿਆ ਗਿਆ। ਇਸ ਦੌਰਾਨ ਹੁਣ ਤੱਕ ਲਗਭਗ 12 ਲੋਕਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਹੈ। ਲਾਪਤਾ ਲੋਕਾਂ ਵਿਚ ਔਰਤਾਂ ਵੀ ਸ਼ਾਮਲ ਹਨ।


author

Tanu

Content Editor

Related News