ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ

Saturday, Apr 10, 2021 - 03:52 AM (IST)

ਮੁੰਬਈ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਦੁੱਗਣੀ ਤੇਜ਼ੀ ਨਾਲ ਵੱਧ ਰਿਹਾ ਹੈ। ਮਹਾਰਾਸ਼‍ਟਰ ਵਿੱਚ ਕੋਰੋਨਾ ਕਾਰਨ ਵਿਗੜਦੇ ਹਾਲਾਤ ਨੂੰ ਵੇਖਦੇ ਹੋਏ ਕੁੱਝ ਹਫਤਿਆਂ ਲਈ ਸੰਪੂਰਨ ਲਾਕਡਾਊਨ ਲਗਾਇਆ ਜਾ ਸਕਦਾ ਹੈ। ਇਸ ਸਿਲਸਿਲੇ ਵਿੱਚ ਸ਼ਨੀਵਾਰ ਨੂੰ ਮਹਾਰਾਸ਼ਟਰ ਸੀ.ਐੱਮ. ਉਧਵ ਠਾਕਰੇ ਦੇ ਘਰ ਇੱਕ ਬੈਠਕ ਹੋਣ ਜਾ ਰਹੀ ਹੈ, ਜਿਸ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਲਾਕਡਾਊਨ ਲਗਾਉਣ 'ਤੇ ਵਿਚਾਰ ਕੀਤਾ ਜਾਵੇਗਾ।

ਇਸ ਦੌਰਾਨ ਮਹਾਰਾਸ਼ਟਰ ਦੇ ਮੰਤਰੀ ਵਿਜੇ ਵਡੇਟੀਵਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ  ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਕਾਬੂ ਕਰਣ ਲਈ ਰਾਜ ਵਿੱਚ ਤਿੰਨ ਹਫ਼ਤੇ ਲਈ ਲਾਕਡਾਊਨ ਲਗਾਉਣ ਦੀ ਜ਼ਰੂਰਤ ਹੈ, ਵੀਕੈਂਡ ਲਾਕਡਾਊਨ ਨਾਲ ਕੰਮ ਨਹੀਂ ਚੱਲੇਗਾ। ਰਾਹਤ ਅਤੇ ਮੁੜ ਵਸੇਬਾ ਮੰਤਰੀ ਨੇ ਇੱਕ ਟੀ.ਵੀ. ਚੈਨਲ ਨੂੰ ਕਿਹਾ, ‘ਇਨਫੈਕਸ਼ਨ ਰੋਕਣ ਲਈ ਅਸੀਂ ਹਰ ਸੰਭਵ ਕਦਮ ਚੁੱਕ ਰਹੇ ਹਾਂ ਪਰ ਕਾਫ਼ੀ ਮਜ਼ਬੂਤ ਕਰਮਚਾਰੀਆਂ ਦੀ ਵੀ ਜ਼ਰੂਰਤ ਹੈ। ਅਸੀਂ ਛੇਤੀ ਹੀ ਪੋਸਟ ਗ੍ਰੈਜੁਏਸ਼ਨ ਪੂਰਾ ਕਰਣ ਵਾਲੇ ਵਿਦਿਆਰਥੀਆਂ ਸਮੇਤ ਪੰਜ ਲੱਖ ਡਾਕਟਰ ਮੁਹੱਈਆ ਕਰਵਾਵਾਂਗੇ।’

ਇਹ ਵੀ ਪੜ੍ਹੋ- ਕੋਵਿਡ-19: ਇਸ ਸੂਬੇ 'ਚ ਇੱਕੋਂ ਵਾਰ 42 ਲਾਸ਼ਾਂ ਦਾ ਹੋਇਆ ਸਸਕਾਰ, ਦੋਖੋ ਹੈਰਾਨ ਕਰਦੀਆਂ ਤਸਵੀਰਾਂ

ਅੱਜ ਤੋਂ ਲਾਗੂ ਹੋਵੇਗਾ ਵੀਕੈਂਡ ਲਾਕਡਾਊਨ
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿੱਚ ਹਫਤੇ ਦੇ 7 ਦਿਨ ਨਾਈਟ ਕਰਫਿਊ ਅਤੇ ਵੀਕੈਂਡ 'ਤੇ ਲਾਕਡਾਊਨ ਦਾ ਹੁਕਮ ਲਾਗੂ ਹੈ। ਸਰਕਾਰ ਦੇ ਹੁਕਮ ਮੁਤਾਬਕ ਸ਼ੁੱਕਰਵਾਰ ਰਾਤ 8 ਵਜੇ ਤੋਂ ਵੀਕੈਂਡ ਲਾਕਡਾਊਨ ਦੀ ਸ਼ੁਰੂਆਤ ਹੋਵੇਗੀ ਜੋ ਸੋਮਵਾਰ ਦੀ ਸਵੇਰੇ 7 ਵਜੇ ਤੱਕ ਰਹੇਗਾ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਵਿੱਚ ਸ਼ਾਮਲ ਚੀਜ਼ਾਂ ਜਿਵੇਂ ਮੈਡੀਕਲ, ਕਰਿਆਨਾ, ਫੱਲ, ਦੁੱਧ ਦੀ ਦੁਕਾਨ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਦੋਂ ਕਿ ਹੋਟਲਾਂ ਤੋਂ ਸਿਰਫ ਪਾਰਸਲ ਸਹੂਲਤ ਦੀ ਮਨਜ਼ੂਰੀ ਹੋਵੇਗੀ।

ਇਹ ਵੀ ਪੜ੍ਹੋ- ਕੋਵਿਡ-19: ਦਿੱਲੀ ਦੇ ਸਾਰੇ ਸ‍ਕੂਲ ਅਗਲੇ ਹੁਕਮ ਤੱਕ ਬੰਦ

6 ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਦੇਣ 'ਤੇ ਰੋਕ
ਕੋਰੋਨਾ ਨੂੰ ਰੋਕਣ ਅਤੇ ਰੇਲਵੇ ਸਟੇਸ਼ਨ 'ਤੇ ਭੀੜ ਨੂੰ ਕਾਬੂ ਕਰਣ ਲਈ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਇਸ ਦੇ ਤਹਿਤ ਮੁੰਬਈ ਦੇ 6 ਰੇਲਵੇ ਸਟੇਸ਼ਨਾਂ 'ਤੇ ਤੱਤਕਾਲ ਪ੍ਰਭਾਵ ਨਾਲ ਪਲੇਟਫਾਰਮ ਟਿਕਟ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਹੈ। ਸੈਂਟਰਲ ਰੇਲਵੇ ਦੇ ਬੁਲਾਰਾ ਸ਼ਿਵਾਜੀ ਸੁਤਾਰ ਨੇ ਦੱਸਿਆ, ਮੁੰਬਈ ਵਿੱਚ ਲੋਕਨਾਇਕ ਤਿਲਕ ਟਰਮਿਨਲ, ਕਲਿਆਣ, ਠਾਣੇ, ਦਾਦਰ, ਪਨਵੇਲ,  ਛੱਤਰਪਤੀ ਸ਼ਿਵਾਜੀ ਮਹਾਰਾਜ ​ਟਰਮਿਨਲਸ 'ਤੇ ਅੱਜ ਤੋਂ ਪਲੇਟਫਾਰਮ ਟਿਕਟ ਦੀ ਵਿਕਰੀ ਰੋਕ ਲਗਾ ਦਿੱਤੀ ਗਈ ਹੈ, ਜਿੱਥੋਂ ਲੰਮੀ ਦੂਰੀ ਦੀਆਂ ਟਰੇਨਾਂ ਚੱਲਦੀਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News