ਗੋਆ ਵਿਚ ਰੇਤ ''ਚ ਫਸਿਆ ਕੈਸੀਨੋ ਬੇੜਾ, ਚਾਲਕ ਟੀਮ ਦਾ ਇਕ ਮੈਂਬਰ ਜ਼ਖ਼ਮੀ

Monday, Jul 17, 2017 - 02:12 AM (IST)

ਗੋਆ ਵਿਚ ਰੇਤ ''ਚ ਫਸਿਆ ਕੈਸੀਨੋ ਬੇੜਾ, ਚਾਲਕ ਟੀਮ ਦਾ ਇਕ ਮੈਂਬਰ ਜ਼ਖ਼ਮੀ

ਪਣਜੀ-ਭਾਰਤੀ ਤੱਟ ਰੱਖਿਅਕ ਬਲ ਨੇ ਮਿਰਾਮਾਰ ਸਮੁੰਦਰੀ ਕੰਢੇ ਨੇੜੇ ਰੇਤ 'ਚ ਫਸੇ ਇਕ ਕੈਸੀਨੋ ਬੇੜੇ 'ਚੋਂ ਚਾਰ ਵਿਅਕਤੀਆਂ ਨੂੰ ਬਚਾਇਆ। ਬਚਾਏ ਗਏ ਵਿਅਕਤੀ 'ਚੋਂ ਇਕ ਜ਼ਖ਼ਮੀ ਹੈ ਅਤੇ ਹੋਰ ਤਿੰਨ ਨੂੰ ਸੀ-ਸਿਕਨੈੱਸ ਹੋ ਗਈ। ਬੇੜਾ 'ਐੱਮ. ਵੀ. ਲੱਕੀ-7' ਮਡਗਾਮ ਬੰਦਰਗਾਹ ਤੋਂ ਪਣਜੀ 'ਚ ਮਾਂਡਵੀ ਨਦੀ 'ਚ ਜਾ ਰਿਹਾ ਸੀ, ਜਿਥੇ ਉਸ ਨੇ ਖੜ੍ਹਾ ਹੋਣਾ ਸੀ। ਸਥਾਨਕ ਤੱਟ ਰੱਖਿਅਕ ਦੇ ਉਪ ਮਹਾਨਿਰਦੇਸ਼ਕ ਮਨੋਜ ਬਡਕਰ ਨੇ ਦੱਸਿਆ ਕਿ ਬੇੜਾ ਮੀਰਾਮਾਰਗ ਤਕ ਦੀ ਰੇਤ 'ਚ ਅਟਕ ਗਿਆ ਸੀ। ਸਾਨੂੰ ਕਲ ਰਾਤ ਉਥੇ ਫਸੇ ਚਾਲਕ ਟੀਮ ਦੇ ਮੈਂਬਰਾਂ ਨੂੰ ਬਚਾਉਣ ਲਈ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਤੱਟ ਰੱਖਿਅਕ ਬਲ ਦੇ ਹੈਲੀਕਾਪਟਰ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਉਸ ਨੇ ਉਥੇ ਚਾਲਕ ਟੀਮ ਦੇ ਚਾਰੇ ਮੈਂਬਰਾਂ ਨੂੰ ਬਚਾਇਆ।


Related News