ਆਜ਼ਮ ਖਾਨ ਦੇ ਛੋਟੇ ਬੇਟੇ ਵਿਰੁੱਧ ਵੀ ਕੇਸ ਦਰਜ

Saturday, Sep 21, 2019 - 12:52 AM (IST)

ਮੇਰਠ – ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖਾਨ, ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਤੰਜ਼ੀਨ ਫਾਤਿਮਾ, ਵਿਧਾਇਕ ਬੇਟੀ ਅਬਦੁੱਲਾ, ਭਰਾ ਅਤੇ ਭੈਣ ਦੇ ਵਿਰੁੱਧ ਕੱਸਦੇ ਜਾ ਰਹੇ ਕਾਨੂੰਨੀ ਸ਼ਿਕੰਜੇ ਵਿਚ ਹੁਣ ਉਸਦਾ ਛੋਟਾ ਬੇਟਾ ਵੀ ਆ ਗਿਆ ਹੈ। ਸ਼ੁੱਕਰਵਾਰ ਨੂੰ ਆਜ਼ਮ ਦੇ ਛੋਟੇ ਬੇਟੇ ਅਦੀਬ ਵਿਰੁੱਧ ਜੇਲ ਦੀ ਸਰਕਾਰੀ ਜ਼ਮੀਨ (ਫਾਂਸੀ ਘਰ) ਦੀ ਖਰੀਦ ਅਤੇ ਵਿਕਰੀ ਕਰਨ ਦੇ ਦੋਸ਼ ਵਿਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਕੁਲ 17 ਵਿਅਕਤੀਆਂ ਵਿਰੁੱਧ ਨਾਇਬ ਤਹਿਸੀਲਦਾਰ ਕ੍ਰਿਸ਼ਨ ਗੋਪਾਲ ਵਲੋਂ ਇਹ ਕੇਸ ਦਰਜ ਕਰਵਾਇਆ ਗਿਆ ਹੈ।

ਭਾਜਪਾ ਆਗੂ ਆਕਾਸ਼ ਸਕਸੈਨਾ ਨੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਜ਼ਿਲਾ ਜੇਲ ਵਿਚ ਜਿਸ ਥਾਂ ’ਤੇ ਕਦੇ ਫਾਂਸੀ ਘਰ ਸੀ, ਉਸ ਜ਼ਮੀਨ ’ਤੇ ਸੰਸਦ ਮੈਂਬਰ ਆਜ਼ਮ ਖਾਨ ਦੇ ਰਿਸ਼ਤੇਦਾਰਾਂ ਅਤੇ ਕਰੀਬੀਆਂ ਦਾ ਕਬਜ਼ਾ ਹੈ। ਡੀ. ਐੱਮ. ਆਂਜਨੇਯ ਕੁਮਾਰ ਸਿੰਘ ਨੇ ਮਾਲ ਵਿਭਾਗ ਦੀ ਟੀਮ ਕੋਲੋਂ ਜਾਂਚ ਕਰਵਾਈ। ਜਾਂਚ ਵਿਚ ਪਤਾ ਲੱਗਾ ਹੈ ਕਿ ਜ਼ਮੀਨ ਸ਼੍ਰੇਣੀ-7 (ਸਰਕਾਰੀ) ਦੀ ਹੈ। ਜ਼ਮੀਨ ਵਾਹਿਦ ਅਤੇ ਖੁਰਸ਼ੀਦ ਦੇ ਨਾਂ ’ਤੇ ਰਜਿਸਟਰਡ ਸੀ।


Related News