ਰਿਹਾਇਸ਼ੀ ਇਲਾਕਿਆਂ ''ਚ ਘੁੰਮ ਰਿਹੈ ਸ਼ੇਰਾਂ ਦਾ ਝੁੰਡ (ਵੀਡੀਓ ਵਾਇਰਲ)
Sunday, Sep 15, 2019 - 08:57 PM (IST)

ਜੂਨਾਗੜ੍ਹ (ਏਜੰਸੀ)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਸ਼ੇਰਾਂ ਦਾ ਝੁੰਡ ਗੁਜਰਾਤ ਦੇ ਜੂਨਾਗੜ੍ਹ ਵਿਚ ਅਚਾਨਕ ਰਿਹਾਇਸ਼ੀ ਇਲਾਕੇ ਵਿਚ ਆ ਗਿਆ। ਇਨ੍ਹਾਂ ਸ਼ੇਰਾਂ ਨੂੰ ਘੁੰਮਦਿਆਂ ਨੂੰ ਇਕ ਵਿਅਕਤੀ ਨੇ ਆਪਣੇ ਫੋਨ ਵਿਚ ਫਿਲਮਾ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ, ਜਿਸ ਪਿੱਛੋਂ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ। ਇਹ ਇਲਾਕਾ ਜੰਗਲਾਂ ਦੇ ਕਾਫੀ ਨੇੜੇ ਹੈ। ਜੰਗਲਾਂ ਵਿਚ 40 ਤੋਂ ਵੱਧ ਸ਼ੇਰ ਰਹਿੰਦੇ ਹਨ। ਇਸ ਵੀਡੀਓ ਨੂੰ ਭਵਨਾਥ ਇਲਾਕੇ ਵਿਚ ਰਹਿੰਦੇ ਇਕ ਸ਼ਖ਼ਸ ਨੇ ਸ਼ੇਅਰ ਕੀਤਾ ਹੈ।
#WATCH Viral video of a pride of lions seen roaming around a city road in Junagadh, which is near Girnar Wildlife Sanctuary. #Gujarat pic.twitter.com/QnpNQrb5yX
— ANI (@ANI) September 14, 2019
ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਰਾਤ ਦੇ ਸਮੇਂ ਮੀਂਹ ਵਿਚ ਸ਼ੇਰਾਂ ਦਾ ਇਕ ਝੁੰਡ ਰਿਹਾਇਸ਼ੀ ਇਲਾਕੇ ਵਿਚ ਘੁੰਮ ਰਿਹਾ ਹੈ। ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਈ ਵਾਰ ਪਹਿਲਾਂ ਵੀ ਹੋ ਚੁੱਕਾ ਹੈ। ਪਰ ਇੰਨੀ ਗਿਣਤੀ ਵਿਚ ਇਕੱਠੇ ਸ਼ੇਰ ਪਹਿਲੀ ਵਾਰ ਵੇਖੇ ਗਏ ਹਨ। ਲੋਕਾਂ ਨੇ ਇਹ ਵੀ ਦੱਸਿਆ ਕਿ ਇਨਸਾਨਾਂ ਨੇ ਜਿਸ ਤਰ੍ਹਾਂ ਜੰਗਲਾਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ, ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਵਧ ਗਈਆਂ ਹਨ ਜਦੋਂ ਸ਼ੇਰ ਰਿਹਾਇਸ਼ੀ ਇਲਾਕੇ ਵਿਚ ਦਾਖਲ ਹੋ ਰਹੇ ਹਨ।