ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਦੇ ਫਾਰਮ ਹਾਊਸ ’ਤੇ ਚੱਲਿਆ 'ਪੀਲਾ ਪੰਜਾ'

Sunday, Mar 03, 2024 - 01:25 PM (IST)

ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਦੇ ਫਾਰਮ ਹਾਊਸ ’ਤੇ ਚੱਲਿਆ 'ਪੀਲਾ ਪੰਜਾ'

ਨਵੀਂ ਦਿੱਲੀ- ਜ਼ਮੀਨਾਂ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਕਵਾਇਦ ਤਹਿਤ ਦਿੱਲੀ ਵਿਕਾਸ ਅਥਾਰਟੀ (DDA) ਨੇ ਦੱਖਣੀ ਦਿੱਲੀ ਦੇ ਛਤਰਪੁਰ ਵਿਚ ਲਗਭਗ 10 ਏਕੜ ਵਿਚ ਫੈਲੇ ਹਾਈ ਪ੍ਰੋਫਾਈਲ ਸ਼ਰਾਬ ਕਾਰੋਬਾਰੀ ਸਵ. ਪੌਂਟੀ ਚੱਢਾ ਉਰਫ ਗੁਰਦੀਪ ਸਿੰਘ ਦੇ ਫਾਰਮ ਹਾਊਸ ਨੂੰ ਬੁਲਡੋਜ਼ਰ ਚਲਾ ਕੇ ਤਹਿਸ-ਨਹਿਸ ਕਰ ਦਿੱਤਾ। ਇਸ ਫਾਰਮ ਹਾਊਸ ਦੀ ਕੀਮਤ ਲਗਭਗ 400 ਕਰੋੜ ਰੁਪਏ ਦੱਸੀ ਗਈ ਹੈ। ਇਸ ਕਾਰਵਾਈ ਦੌਰਾਨ ਭਾਰੀ ਮਾਤਰਾ ਵਿਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ।

ਇਹ ਵੀ ਪੜ੍ਹੋ- ਸਰਕਾਰ ਜੇਕਰ MSP ਦੀ ਗਾਰੰਟੀ ਦਾ ਕਾਨੂੰਨ ਲਿਆਉਂਦੀ ਤਾਂ ਕਿਸਾਨ ਫਿਰ ਬਾਰਡਰਾਂ 'ਤੇ ਨਾ ਡਟਦੇ : ਹੁੱਡਾ

ਸਰਕਾਰੀ ਜ਼ਮੀਨ 'ਤੇ ਬਣਿਆ ਸੀ ਫਾਰਮ ਹਾਊਸ

ਸੂਤਰਾਂ ਮੁਤਾਬਕ ਦੱਖਣੀ ਦਿੱਲੀ ਦੇ ਛਤਰਪੁਰ ਵਿਚ ਲਗਭਗ 10 ਏਕੜ 'ਚ ਸਾਬਕਾ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਉਰਫ਼ ਗੁਰਦੀਪ ਸਿੰਘ ਦਾ ਫਾਰਮ ਹਾਊਸ ਬਣਿਆ ਹੋਇਆ ਸੀ। ਇਸ ਦਾ ਵੱਡਾ ਹਿੱਸਾ ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰ ਕੇ ਬਣਾਇਆ ਗਿਆ ਸੀ। ਇਸ ਦੇ ਚੱਲਦੇ DDA ਅਧਿਕਾਰੀਆਂ ਵਲੋਂ ਕਬਜ਼ੇ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਸ਼ੁੱਕਰਵਾਰ ਤੋਂ ਹੀ ਇਸ ਫਾਰਮ ਹਾਊਸ ਨੂੰ ਤੋੜਨ ਦਾ ਕੰਮ DDA ਨੇ ਸ਼ੁਰੂ ਕੀਤਾ ਅਤੇ ਇਹ ਸ਼ਨੀਵਾਰ ਨੂੰ ਵੀ ਜਾਰੀ ਰਿਹਾ।ਐਤਵਾਰ ਯਾਨੀ ਕਿ ਅੱਜ ਇਸ ਫਾਰਮ ਹਾਊਸ ਨੂੰ ਤੋੜਨ ਦਾ ਕੰਮ ਜਾਰੀ ਰਹੇਗਾ।

PunjabKesari

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਤੋਂ ਪਹਿਲਾਂ PM ਮੋਦੀ ਅੱਜ ਕਰਨਗੇ ਮੰਤਰੀ ਪ੍ਰੀਸ਼ਦ ਦੀ ਬੈਠਕ ਦੀ ਪ੍ਰਧਾਨਗੀ

ਇਸੇ ਫਾਰਮ ਹਾਊਸ 'ਤੇ ਹੋਇਆ ਸੀ ਪੌਂਟੀ ਚੱਢਾ ਦਾ ਕਤਲ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਉਹੀ ਫਾਰਮ ਹਾਊਸ ਸੀ, ਜਿੱਥੇ 2012 'ਚ ਪੌਂਟੀ ਚੱਢਾ ਅਤੇ ਉਸ ਦੇ ਭਰਾ ਹਰਦੀਪ ਦਾ ਕਤਲ ਕੀਤਾ ਗਿਆ ਸੀ। ਇਹ ਘਟਨਾ ਜਾਇਦਾਦ ਦੇ ਝਗੜੇ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਾਲੇ ਹੋਈ ਮੀਟਿੰਗ ਦੌਰਾਨ ਵਾਪਰੀ। ਹਰਦੀਪ ਨੇ ਚੱਢਾ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮੁਕਾਬਲੇ 'ਚ ਦੋਵਾਂ ਦੀ ਮੌਤ ਹੋ ਗਈ। ਚੱਢਾ ਵੇਵ ਗਰੁੱਪ ਦਾ ਮਾਲਕ ਸੀ, ਜੋ ਸ਼ਰਾਬ ਅਤੇ ਰੀਅਲ ਅਸਟੇਟ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ- BJP ਲਈ ਸੌਖਾ ਨਹੀਂ ਹੈ 370 ਸੀਟਾਂ ਦਾ ਟੀਚਾ, ਜਿੱਤ ਲਈ ਜੋੜ-ਤੋੜ ਦੀ ਸਿਆਸਤ ਹੋਈ ਤੇਜ਼

ਗੋਕੁਲਪੁਰੀ 'ਚ ਵੀ ਨਾਮੀ ਸ਼ੋਅਰੂਮ ਤੋੜੇ ਗਏ

DDA ਮੁਤਾਬਕ ਇਸ ਤੋਂ ਪਹਿਲਾਂ 13 ਤੋਂ 17 ਜਨਵਰੀ ਤੱਕ ਇਸੇ ਕਾਰਵਾਈ ਤਹਿਤ ਦੱਖਣੀ-ਪੱਛਮੀ ਦਿੱਲੀ ਦੇ ਗੋਕੁਲਪੁਰੀ ਵਿਚ ਸਰਕਾਰੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਸਈ। ਉਸ ਦੌਰਾਨ ਗੋਕੁਲਪੁਰੀ ਤੋਂ ਕਈ ਨਾਮੀ ਸ਼ੋਅਰੂਮ ਤੋੜ ਦਿੱਤੇ ਗਏ ਸਨ। ਗੋਕੁਲਪੁਰੀ ਤੋਂ 4 ਏਕੜ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News