OYO ਹੋਟਲ ''ਚ ਰਾਤ ਗੁਜਾਰਨ ਪਹੁੰਚੇ ਮੁੰਡਾ-ਕੁੜੀ, ਸ਼ਰਾਬ ਪੀਕੇ ਹੋਈ ਲੜਾਈ, ਮੁੰਡੇ ਨੇ ਕਰ ''ਤਾ ਕਾਂਡ

Monday, Jul 29, 2024 - 11:30 AM (IST)

OYO ਹੋਟਲ ''ਚ ਰਾਤ ਗੁਜਾਰਨ ਪਹੁੰਚੇ ਮੁੰਡਾ-ਕੁੜੀ, ਸ਼ਰਾਬ ਪੀਕੇ ਹੋਈ ਲੜਾਈ, ਮੁੰਡੇ ਨੇ ਕਰ ''ਤਾ ਕਾਂਡ

ਬੁਲੰਦਸ਼ਹਿਰ :  ਓਯੋ ਹੋਟਲ 'ਚ ਰਾਤ ਗੁਜ਼ਾਰਨ ਆਏ ਇਕ ਪ੍ਰੇਮੀ ਜੋੜੇ ਨਾਲ ਖੋਫਨਾਕ ਵਾਰਦਾਤ ਹੋਈ ਹੈ। ਜਾਣਕਾਰੀ ਮੁਤਾਬਕ ਹੋਟਲ ਦੇ ਬੰਦ ਕਮਰੇ ਵਿੱਚ ਪ੍ਰੇਮਿਕਾ ਤੇ ਪ੍ਰੇਮੀ ਨੇ ਪਹਿਲਾਂ ਤਾਂ ਇਕੱਠੇ ਸ਼ਰਾਬ ਪੀਤੀ। ਸ਼ਰਾਬ ਪੀਣ ਦੌਰਾਨ ਹੀ ਦੋਵਾਂ ਵਿਚਕਾਰ ਝਗੜਾ ਹੋ ਗਿਆ। ਇਹ ਤਕਰਾਰ ਇੰਨੀਂ ਵੱਧ ਗਈ ਕਿ ਗੁੱਸੇ ਵਿੱਚ ਆਏ ਪ੍ਰੇਮੀ ਨੇ ਕਮਰੇ ਦੇ ਅੰਦਰ ਹੀ ਫਾਹਾ ਲੈ ਲਿਆ। 
ਜਿਸ ਪਿੱਛੋਂ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੇ ਫੋਨ ਤੋਂ ਉਸਦੇ ਦੋਸਤ ਨੂੰ ਕਾਲ ਕਰ ਮੌਕੇ 'ਤੇ ਸੱਦਿਆ। ਮੌਕੇ ਉੱਤੇ ਜਾਣਕਾਰੀ ਮਿਲਣ 'ਤੇ ਪੁਲਸ ਪਹੁੰਚੀ ਤੇ ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਪ੍ਰੇਮੀ ਦੇ ਦੋਸਤ ਤੇ ਉਸਦੀ ਪ੍ਰੇਮਿਕਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋਟਲ ਸਟਾਫ ਫਰਾਰ ਹੋ ਗਿਆ ਹੈ। ਪੁਲਸ ਵਲੋਂ ਫਿਲਹਾਲ ਹੋਟਲ ਸੀਲ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਰਾਤ ਨੂੰ ਹੋਟਲ ਆਏ ਸਨ ਦੋਵੇਂ

ਨਗਰ ਦੇ ਮੁਹੱਲ਼ਾ ਪੱਕਾ ਬਾਗ ਛਾਨਸੀਵਾੜਾ ਵਾਸੀ ਤੁਸ਼ਾਰ ਸੈਣੀ ਪੁੱਤਰ ਰਾਜਿੰਦਰ ਉਰਫ ਰਾਜੂ ਸੈਣੀ ਨਗਰ ਸਥਿਤ ਬਾਬਾ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦਾ ਸੀ। ਤੁਸ਼ਾਰ ਦੇ ਅਲੀਗੜ੍ਹ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਸ਼ੁੱਕਰਵਾਰ ਰਾਤ ਅਲੀਗੜ੍ਹ ਦੀ ਪ੍ਰੇਮਿਕਾ ਅਤੇ ਤੁਸ਼ਾਰ ਦੀ ਮੁਲਾਕਾਤ ਪੱਕਾ ਬਾਗ ਸਥਿਤ ਓਯੋ ਹੋਟਲ ਦੇ ਕਮਰੇ ਵਿੱਚ ਹੋਈ। ਦੋਸ਼ ਹੈ ਕਿ ਦੋਵਾਂ ਨੇ ਹੋਟਲ 'ਚ ਸ਼ਰਾਬ ਪੀਤੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ 'ਤੇ ਤੁਸ਼ਾਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪ੍ਰੇਮਿਕਾ ਨੇ ਬੁਆਏਫ੍ਰੈਂਡ ਦੇ ਦੋਸਤ ਨੂੰ ਹੋਟਲ ਸੱਦਿਆ।
PunjabKesari

ਦੋਸਤ ਨੇ ਹੋਟਲ ਆ ਕੇ ਪੁਲਸ ਨੂੰ  ਦਿੱਤੀ ਸੂਚਨਾ

ਦੋਸਤ ਨੇ ਹੋਟਲ ਪਹੁੰਚ ਕੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਨੇ ਜਾਂਚ ਲਈ ਸੈਂਪਲ ਇਕੱਠੇ ਕੀਤੇ। ਪੁਲਸ ਨੂੰ ਮੌਕੇ ਤੋਂ ਸਨੈਕਸ ਦੇ ਪਾਊਚ ਮਿਲੇ ਹਨ। ਪੁਲਸ ਨੇ ਪ੍ਰੇਮੀ ਦੇ ਦੋਸਤ ਅਤੇ ਪ੍ਰੇਮਿਕਾ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪ੍ਰੇਮਿਕਾ 'ਤੇ ਕਤਲ ਦਾ ਦੋਸ਼

ਤੁਸ਼ਾਰ ਦੇ ਰਿਸ਼ਤੇਦਾਰਾਂ ਨੇ ਉਸ ਦੀ ਪ੍ਰੇਮਿਕਾ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਓਯੋ ਸਟਾਫ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕਾਰਵਾਈ ਕਰਦੇ ਹੋਏ ਦਸਤਾਵੇਜ਼ ਜ਼ਬਤ ਕਰ ਲਏ ਅਤੇ ਹੋਟਲ ਨੂੰ ਸੀਲ ਕਰ ਦਿੱਤਾ। ਸ਼ਨੀਵਾਰ ਸਵੇਰੇ ਜਿਵੇਂ ਹੀ ਲੋਕਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਹ ਹੋਟਲ ਦੇ ਬਾਹਰ ਇਕੱਠੇ ਹੋ ਗਏ।
ਕੋਤਵਾਲੀ ਦੇ ਇੰਸਪੈਕਟਰ ਰਵੀ ਰਤਨ ਸਿੰਘ ਨੇ ਦੱਸਿਆ ਕਿ ਪ੍ਰੇਮਿਕਾ ਅਲੀਗੜ੍ਹ ਦੀ ਰਹਿਣ ਵਾਲੀ ਹੈ। ਦੋਵਾਂ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ। ਪ੍ਰੇਮਿਕਾ ਨਾਲ ਝਗੜੇ ਤੋਂ ਬਾਅਦ ਪ੍ਰੇਮੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਮੁੰਡੇ ਵਲੋਂ ਫਾਹਾ ਲੈ ਲੈਣ ਤੋਂ ਬਾਅਦ ਕੁੜੀ ਨੇ ਪ੍ਰੇਮੀ ਦੇ ਦੋਸਤ ਨੂੰ ਸਾਰੀ ਜਾਣਕਾਰੀ ਦੇ ਕੇ ਮੌਕੇ 'ਤੇ ਸੱਦਿਆ। ਪ੍ਰੇਮਿਕਾ ਨਸ਼ੇ ਦੀ ਹਾਲਤ 'ਚ ਮਿਲੀ। ਦੋਸਤ ਅਤੇ ਪ੍ਰੇਮਿਕਾ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਤੱਕ ਪੀੜਤ ਦੇ ਰਿਸ਼ਤੇਦਾਰਾਂ ਵੱਲੋਂ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਣ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

DILSHER

Content Editor

Related News